ਸਰਪੰਚੀ ਦੀ ਫਾਈਲ ਜਮਾ ਕਰਾਉਣ ਗਏ ਵਿਅਕਤੀਆਂ ਦੀਆਂ ਦਸਤਾਰਾਂ ਲਾਹੀਆਂ ਭਰੀਆਂ ਹੋਈਆਂ ਫਾਈਲਾਂ ਫਾੜ ਦਿੱਤੀਆਂ

 

Press reporter
SONU RAI BHOE PUR


Reporting Sonu Rai 9814363736

ਸਰਪੰਚੀ ਦੀ ਫਾਈਲ ਜਮਾ ਕਰਾਉਣ ਗਏ ਵਿਅਕਤੀਆਂ ਦੀਆਂ ਦਸਤਾਰਾਂ ਲਾਹੀਆਂ ਭਰੀਆਂ ਹੋਈਆਂ ਫਾਈਲਾਂ ਫਾੜ ਦਿੱਤੀਆਂ

6 ਅਕਤੂਬਰ ਧਰਮਕੋਟ (ਸੋਨੂੰ ਰਾਏ ਭੋਇਪੁਰ) ਫਤਿਹਗੜ੍ਹ ਪੰਜਤੂਰ  4 ਅਕਤੂਬਰ ਨੂੰ ਵਾਪਰੀ ਵੱਡੀ ਘਟਨਾ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਹਲਕਾ ਧਰਮਕੋਟ ਦੇ ਪਿੰਡ ਮੂਸੇ ਵਾਲਾ ਦੇ ਰਹਿਣ ਵਾਲੇ ਨਿਸ਼ਾਨ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਹੈ ਕਿ ਸਾਡੇ ਪਿੰਡ ਸਰਪੰਚੀ ਦੀ ਸੀਟ ਰਿਜ਼ਰਵ ਹੋਈ ਹੈl ਸਾਡੇ ਪਿੰਡ ਸੁਖਵਿੰਦਰ ਸਿੰਘ ਜੋ ਕਿ ਐਸਸੀ ਭਾਈਚਾਰੇ ਨਾਲ ਸਬੰਧ ਰੱਖਦਾ ਹੈl ਸਰਪੰਚੀ ਦੀ ਚੋਣ ਲੜ ਰਿਹਾ ਹੈl ਦੂਜੇ ਪਾਸੇ ਬਲਜੀਤ ਸਿੰਘ ਦੂਜੇ ਸਰਪੰਚ ਦੀ ਮਦਦ ਕਰ ਰਿਹਾ ਹੈ ਬਲਜੀਤ ਸਿੰਘ ਆਮ ਆਦਮੀ ਪਾਰਟੀ ਦੇ ਨਾਲ ਸਬੰਧ ਰੱਖਦਾ ਹੈ lਅਤੇ ਅਸੀਂ ਅਕਾਲੀ ਦਲ ਪਾਰਟੀ ਦੇ ਨਾਲ ਸਬੰਧ ਰੱਖਦੇ ਹਾਂ ਬੀਤੀ 4 ਅਕਤੂਬਰ ਨੂੰ ਅਸੀਂ ਆਪਣੀ ਫਾਈਲ ਸਰਪੰਚੀ ਦੀ ਅਤੇ ਮੈਂ ਆਪਣੀ ਮੈਂਬਰ ਪੰਚਾਇਤ ਦੀ ਫਾਈਲ ਭਰ ਕੇ ਜਮਾ ਕਰਾਉਣ ਦੇ ਲਈ ਲਾਈਨ ਵਿੱਚ ਫਤਿਹਗੜ ਪੰਜ ਤੂਰ ਦੇ ਵਿੱਚ ਲੱਗਾ ਹੋਇਆ ਸੀ ਬਲਜੀਤ ਸਿੰਘ ਵੀ ਆਪਣੇ ਸਾਥੀਆਂ ਦੇ ਨਾਲ ਲਾਈਨ ਵਿੱਚ ਲੱਗੇ ਹੋਏ ਸਨ ਸਭ ਕੁਝ ਠੀਕ ਠਾਕ ਚੱਲ ਰਿਹਾ ਸੀ ਅਚਾਨਕ ਬਲਜੀਤ ਸਿੰਘ ਦੇ ਲੜਕੇ ਨੇ ਮੇਰੇ ਹੱਥੋਂ ਫਾਈਲ ਖੋਹ ਕੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਸਾਡਾ ਹੱਥ ਉਸ ਦੇ ਕੱਪੜਿਆਂ ਤੇ ਪੈ ਗਿਆ ਤੇ ਅਸੀਂ ਫਾਈਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਪਰ ਬਲਜੀਤ ਸਿੰਘ ਦੀ ਤਿਆਰੀ ਫੁੱਲ ਕੀਤੀ ਹੋਈ ਸੀ ਉਸ ਦੇ ਨਾਲ ਬਹੁਤ ਸਾਰੇ ਗੁੰਡੇ ਜੋ ਦੁਕਾਨਾਂ ਵਿੱਚ ਆਪਣੇ ਹਥਿਆਰ ਰੱਖ ਕੇ ਆਲੇ ਦੁਆਲੇ ਘੁੰਮ ਰਹੇ ਸਨ ਜਦੋਂ ਸਾਡੇ ਵਿੱਚਕਾਰ ਝੜਪ ਹੋਈ ਤਾਂ ਬਲਜੀਤ ਸਿੰਘ ਅਤੇ ਉਸ ਦੇ ਸਾਥੀ ਸਾਰੇ ਇੱਕ ਮੰਚ ਤੇ ਇਕੱਠੇ ਹੋ ਗਏ ਤੇ ਸਾਡੇ ਨਾਲ ਲੜਾਈ ਝਗੜਾ ਕਰਨਾ ਸ਼ੁਰੂ ਕਰ ਦਿੱਤਾl ਸਾਰੀ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪ੍ਰਸ਼ਾਸਨ ਉਹਨਾਂ ਦੀ ਪਹਿਚਾਣ ਕਰੇ ਅਤੇ ਉਹਨਾਂ ਦੇ ਉੱਪਰ ਪਰਚੇ ਦਰਜ ਕੀਤੇ ਜਾਣl ਪੁਲਿਸ ਪ੍ਰਸ਼ਾਸਨ ਵੀ ਬਲਜੀਤ ਸਿੰਘ ਦੀ ਮਦਦ ਕਰ ਰਿਹਾ ਸੀ ਬਲਜੀਤ ਸਿੰਘ ਨੇ ਆਪਣੇ ਸਾਥੀਆਂ ਸਮੇਤ ਸਾਡੀਆਂ ਪੱਗਾਂ ਦਸਤਾਰਾਂ ਕੇਸਾਂ ਦੀ ਬੇਅਦਬੀ ਕੀਤੀ ਪੱਗਾਂ ਲਾਹੀਆਂ ਗਈਆਂ ਅਤੇ ਕੇਸਾਂ ਦੀ ਬੇਅਦਬੀ ਕੀਤੀ ਗਈ ਅਸੀਂ ਦੋਨਾਂ ਭਰਾਵਾਂ ਨੇ ਅੰਮ੍ਰਿਤ ਛਕਿਆ ਹੋਇਆ ਹੈ ਸਿੰਘ ਸਜੇ ਹੋਏ ਹਾਂ ਜਦੋਂ ਬਲਜੀਤ ਸਿੰਘ ਦੇ ਮੁੰਡੇ ਕੋਲੋਂ  ਫਾਈਲ ਵਾਪਸ ਲੈਣ ਦੀ ਕੋਸ਼ਿਸ਼ ਕੀਤੀ ਤਾਂ ਪ੍ਰਸ਼ਾਸਨ ਨੇ ਉਲਟਾ ਸਾਡੇ ਤੇ ਹੀ ਲਾਠੀ ਚਾਰਜ ਕਰਨਾ  ਸ਼ੁਰੂ ਕਰ ਦਿੱਤਾ ਬਲਜੀਤ ਸਿੰਘ ਦੇ ਬੁਲਾਏ ਹੋਇ ਗੁੰਡੇ ਬਲਜੀਤ ਸਿੰਘ ਗੁਰਲਾਲ ਸਿੰਘ ਹਰਪਾਲ ਸਿੰਘ ਪਰਮਜੀਤ ਸਿੰਘ ਪੰਮਾ ਬੋਹੜ ਸਿੰਘ ਦਿਲਸ਼ਾਦ ਸਿੰਘ ਗੱਗੀ ਸੁਖਵਿੰਦਰ ਸਿੰਘ ਜੰਡ ਸਿੰਘ ਜਗਤਾਰ ਸਿੰਘ ਗੁਰ ਪ੍ਰਤਾਪ ਸਿੰਘ ਮਿੱਠੀ ਅੰਗਰੇਜ਼ ਸਿੰਘ ਗੇਜੀ ਲੱਗ ਭੱਗ 20 ਤੋਂ 25 ਅਨਪਛਾਤੇ ਲੋਕ ਸਨ ਜੋ ਸਾਨੂੰ ਕੁੱਟ ਰਹੇ ਸਨ ਅਤੇ ਸਾਡੇ ਕੱਪੜੇ ਪਾੜੇ ਗਏ ਦਸਤਾਰਾਂ ਦੀ ਬੇਅਦਬੀ ਕੀਤੀ ਗਈ ਕੇਸਾਂ ਦੀ ਬੇਅਦਬੀ ਕੀਤੀ ਗਈ ਸਾਨੂੰ ਫਾਈਲ ਜਮਾ ਕਰਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਗਈ ਸਾਡੀ ਸਰਕਾਰ ਅੱਗੇ ਮੰਗ ਹੈ ਪ੍ਰਸ਼ਾਸਨ ਨੂੰ ਬੇਨਤੀ ਹੈ ਕਿ ਇਹਨਾਂ ਗੁੰਡਿਆਂ ਦੇ ਉੱਤੇ ਪਰਚੇ ਦਰਜ ਕੀਤੇ ਜਾਣ ਅਤੇ ਸਾਨੂੰ ਇਨਸਾਫ ਦਵਾਇਆ ਜਾਵੇ ਨਿਸ਼ਾਨ ਸਿੰਘ ਨੇ ਦੱਸਿਆ ਹੈ ਕਿ ਪਹਿਲਾਂ ਬਹੁਤ ਸਰਕਾਰਾਂ ਆਈਆਂ ਗਈਆਂ ਪਰ ਇਸ ਤਰ੍ਹਾਂ ਦੀ ਗੁੰਡਾਗਰਦੀ ਦੇਖਣ ਨੂੰ ਪਹਿਲੀ ਵਾਰ ਮਿਲੀ ਹੈl ਸਾਰੀ ਜ਼ਿੰਦਗੀ ਹੋ ਗਈ ਇਸ ਤਰ੍ਹਾਂ ਅਸੀਂ ਕਦੇ ਨਹੀਂ ਦੇਖਿਆ ਪਹਿਲੀ ਵਾਰ ਆਪਣੀ ਹਾਰ ਦੇਖ ਕੇ ਬੁਖਲਾ ਗਏ ਹਨl ਤੇ ਇਹਨਾਂ ਨੂੰ ਨੱਥ ਪਾਉਣੀ ਪ੍ਰਸ਼ਾਸਨ ਦੀ ਜਿੰਮੇਵਾਰੀ ਬਣਦੀ ਹੈ ਇਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ  ਨਿਸ਼ਾਨ ਸਿੰਘ ਦੇ ਸਾਥੀ ਸਰਪੰਚ ਸੁਖਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਐਸੀ ਭਾਈਚਾਰੀ ਨਾਲ ਸਬੰਧ ਰੱਖਦੇ ਹਾਂ ਸਾਡੀਆਂ ਬੀਬੀਆਂ ਨੂੰ ਖਿੱਚ ਖਿੱਚ ਕੇ ਸੁੱਟਿਆ ਗਿਆ ਉਹਨਾਂ ਦੇ ਹੱਥੋਂ ਵੀ ਫਾਈਲਾਂ ਖੋਹਣ  ਦੀ ਕੋਸ਼ਿਸ਼ ਕੀਤੀ ਗਈl ਉਹਨਾਂ ਦੀ ਕੁੱਟ ਮਾਰ ਕੀਤੀ ਗਈ ਇਸ ਤਰ੍ਹਾਂ ਲੱਗਦਾ ਸੀ ਕਿ ਜਿਵੇਂ ਬਲਜੀਤ ਸਿੰਘ ਦੇ ਬੁਲਾਏ ਹੋਏ ਗੁੰਡੇ ਅੱਜ ਸਾਨੂੰ ਮਾਰ ਹੀ ਦੇਣਗੇl ਪ੍ਰਸ਼ਾਸਨ ਚੁੱਪ ਚਾਪ ਤਮਾਸ਼ਾ ਦੇਖ ਰਿਹਾ ਸੀ ਅਤੇ ਸਾਨੂੰ ਹੀ ਡੰਡੇ ਮਾਰ ਕੇ ਦੂਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਸਾਡੀ ਮੰਗ ਹੈ ਪ੍ਰਸ਼ਾਸਨ ਅੱਗੇ ਕਿ ਇਹਨਾਂ ਬਲਜੀਤ ਸਿੰਘ ਵੱਲੋਂ ਬੁਲਾਏ ਗਏ ਗੁੰਡਿਆਂ ਦੇ ਉੱਤੇ ਮਾਮਲਾ ਦਰਜ ਕਰਕੇ ਇਹਨਾਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਵੇ ਮੇਰੇ ਜੋ ਸਾਥੀ ਸੱਜਣ ਹਨ ਉਹਨਾਂ ਸੱਜਣਾਂ ਦੇ ਨਾਮ ਇਸ ਤਰ੍ਹਾਂ ਹਨ:- ਸੁਖਵਿੰਦਰ ਸਿੰਘ ਕਾਲਾ ਮੰਗਲ ਸਿੰਘ ਮੰਗਾ ਮਨੋਹਰ ਸਿੰਘ ਪ੍ਰਭਜੀਤ ਸਿੰਘ ਮਨਪ੍ਰੀਤ ਸਿੰਘ ਗੁਰਪ੍ਰੀਤ ਸਿੰਘ ਸਰਜੀਤ ਸਿੰਘ ਹਾਕਮ ਸਿੰਘ ਪਲਵਿੰਦਰ ਸਿੰਘ ਜਲੰਧਰ ਸਿੰਘ ਬਲਦੇਵ ਸਿੰਘ ਗੁਰ ਪ੍ਰਤਾਪ ਸਿੰਘ ਕੁਲਦੀਪ ਸਿੰਘ ਰੇਸ਼ਮ ਸਿੰਘ ਸਾਹਿਬ ਸਿੰਘ ਸ਼ੇਰ ਸਿੰਘ ਵਿਜੇ ਕੁਮਾਰ ਗੱਬਰ ਨਛੱਤਰ ਸਿੰਘ ਸਰਜੀਤ ਸਿੰਘ ਗੁਰਵਿੰਦਰ ਸਿੰਘ ਗੁਰਦੇਵ ਸਿੰਘ ਗੋਗਾ ਗੁਰਮੀਤ ਸਿੰਘ ਮੱਖਣ ਸਿੰਘ ਚਰਨਜੀਤ ਸਿੰਘ ਸਾਬਕਾ ਸਰਪੰਚ ਨਗਰ ਸਮੂਹ ਪੰਚਾਇਤ
ਵਿਰੋਧੀ ਧਿਰ ਨੇ ਆਪਣਾ ਪੱਖ ਰੱਖਿਆ:- ਰੋਜ਼ਾਨਾਂ ਬਾਣੀ ਦੇ ਅਖ਼ਬਾਰ ਦੇ ਪੱਤਰਕਾਰ ਸੋਨੂੰ ਰਾਏ ਨਾਲ ਫੋਨ ਤੇ ਗੱਲ ਕਰਦੇ ਹੋਏ ਬਲਜੀਤ ਸਿੰਘ ਪਿੰਡ ਮੂਸੇ ਵਾਲਾ ਜੋ ਕਿ ਆਮ ਆਦਮੀ ਪਾਰਟੀ ਨਾਲ ਸਬੰਧ ਰੱਖਦਾ ਹੈ ਉਹਨਾਂ ਨੇ ਨਿਸ਼ਾਨ ਸਿੰਘ ਵੱਲੋਂ ਲਗਾਏ ਗਏ ਸਾਰੇ ਇਲਜ਼ਾਮਾਂ ਤੋਂ ਪੱਲਾ ਝਾੜਿਆ ਹੈ ਬਲਜੀਤ ਸਿੰਘ ਨੇ ਕਿਹਾ ਹੈ ਕਿ ਨਾ ਤਾਂ ਅਸੀਂ ਸਰਪੰਚ ਖੜੇ ਹਾਂ ਅਤੇ ਨਾ ਹੀ ਕੋਈ ਸਾਡਾ ਇਹਨਾਂ ਨਾਲ ਵਿਰੋਧ ਹੈ ਜੋ ਵੀ ਇਹਨਾਂ ਦੀ ਝੜਪ ਹੋਈ ਹੈ ਉਹ ਇਹਨਾਂ ਦੀ ਪ੍ਰਸ਼ਾਸਨ ਦੇ ਨਾਲ ਹੋਈ ਹੈ ਸਾਡੇ ਨਾਲ ਨਹੀਂ ਹੋਈ  ਬਲਜੀਤ ਸਿੰਘ ਨੇ ਇਹ ਵੀ ਦੱਸਿਆ ਹੈ ਕਿ ਜੋ ਫਾਈਲ ਲੈ ਕੇ ਵੀਡੀਓ ਵਿੱਚ ਭੱਜ ਰਿਹਾ ਨੌਜਵਾਨ ਹੈ ਉਹ ਮੇਰਾ ਬੇਟਾ ਨਹੀਂ ਹੋਰ ਵੀ ਸਵਾਲਾਂ ਤੋਂ ਬਲਜੀਤ ਸਿੰਘ ਭੱਜਦੇ ਹੋਏ ਦਿਖਾਈ ਦਿੱਤੇ


टिप्पणियाँ