ਪੰਜਾਬ ਸਰਕਾਰ ਵੱਲੋਂ ਡੀਜਲ ਪਟਰੋਲ ਤੇ ਟੇਕਸ ਲਾਉਣਾ ਲੋਕਾ ਦੀਆਂ ਜੇਬਾ ਕੱਟਣ ਦੇ ਬਰਾਬਰ --ਸੰਗਲਾ


ਪੱਤਰਕਾਰ ਸੋਨੂੰ ਰਾਏ ਭੋਏਂਪੁਰ , 

ਚਿੱਪ ਮੀਟਰ ਲਾਉਣ ਆਏ ਕਰਮਚਾਰੀਆਂ ਦਾ ਕਰਾਂਗੇ ਘਿਰਾਉ --ਸਾਹਵਾਲਾ

ਧਰਮਕੋਟ 7 ਸਤੰਬਰ ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਮਹੀਨਾਵਾਰ ਮੀਟਿੰਗ ਗੁਰਦੁਆਰਾ ਬਾਬਾ ਪੂਰਨ ਸਿੰਘ ਧਰਮਕੋਟ ਵਿਖੇ ਬਾਜ ਸਿੰਘ ਸੰਗਲਾ ਐਗਜਿਕਟਿਵ ਮੇਂਬਰ ਪੰਜਾਬ, ਸੂਬਾ ਸਕੱਤਰ ਗੁਰਨਾਮ ਸਿੰਘ ਸਾਹਵਾਲਾ, ਰਛਪਾਲ ਸਿੰਘ ਭਿੰਡਰ ਕਲਾਂ ਬਲਾਕ ਪ੍ਰਧਾਨ ਧਰਮਕੋਟ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਵਿਸ਼ੇਸ਼ ਤੌਰ ਤੇ ਪਹੁੰਚੇ। ਮੀਟਿੰਗ ਦੀ ਕਾਰਵਾਈ ਬਲਵੀਰ ਸਿੰਘ ਮਾਨ ਨੇ ਚਲਾਈ। ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕਿਸਾਨ ਅੰਦੋਲਨ -2 ਸੰਭੂ ਬਾਰਡਰ ਤੇ 208 ਦਿਨ ਚ ਸਾਮਿਲ ਹੋ ਚੁੱਕਿਆ ਉਹਨਾ ਕਿਹਾ ਕਿ ਪਿਛਲੇ ਦਿਨੀ ਵਿਧਾਨ ਸਭਾ ਚ ਚਲਦੇ ਸੇਸਨ ਦੋਰਾਨ ਪੰਜਾਬ ਸਰਕਾਰ ਨੇ ਪੰਜਾਬ ਦੀ ਵਿੱਤੀ ਹਾਲਤ ਦਾ ਬਹਾਨਾ ਲਾਕੇ ਡੀਜ਼ਲ, ਪਟਰੋਲ ਤੇ ਟੇਕਸ ਲਾ ਕੇ ਲੋਕਾ ਦੀਆਂ ਜੇਬਾ ਕੱਟਣ ਦੇ ਬਰਾਬਰ ਆ ਆਗੂਆਂ ਨੇ ਪੰਜਾਬ ਸਰਕਾਰ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਸਰਕਾਰ ਆਵਦੇ ਵਾਅਦਿਆਂ ਤੋ ਮੁਨਕਰ ਹੋ ਕੇ ਪੰਜਾਬ ਦੇ ਲੋਕਾਂ ਤੇ ਬੋਝ ਪਾਉਣਾ ਜਾਇਜ ਨਹੀ ਅਸੀ ਸਰਕਾਰ ਤੋ ਪੁਰਜੋਰ ਮੰਗ ਕੀਤੀ ਜਾਂਦੀ ਹੈ ਕਿ ਡੀਜਲ, ਪਟਰੋਲ ਤੇ ਲਾਇਆ ਟੇਕਸ ਵਾਪਿਸ ਲਿਆ ਜਾਵੇ ਤਾ ਲੋਕਾਂ ਨੂੰ ਸੁਖ ਦਾ ਸਾਹ ਆ ਸਕੇ। ਦੂਜੇ ਪਾਸੇ ਪੰਜਾਬ ਅੰਦਰ ਬਿਜਲੀ ਕਰਮਚਾਰੀਆਂ ਵਲੋਂ ਚਿੱਪ ਵਾਲੇ ਮੀਟਰ ਲਾਏ ਜਾ ਰਹੇ ਹਨ। ਇਸ ਬਾਰੇ ਬਹਿਰਾਮਕੇ ਨੇ ਕਿਹਾ ਕਿ ਪਿੰਡਾਂ ਵਿੱਚ ਚਿੱਪ ਵਾਲੇ ਮੀਟਰ ਲਾਉਣ ਆ ਰਹੇ ਕਰਮਚਾਰੀਆਂ ਦਾ ਘਿਰਾਉ ਕਰਕੇ ਮੀਟਰ ਨਹੀ ਲਾਉਣ ਦਿਆਂਗੇ। ਇਸ ਮੋਕੇ ਬਲਾਕ ਪ੍ਰਧਾਨ ਸਵਰਨ ਸਿੰਘ ਸਿੱਧੂ, ਯਾਦਵਿੰਦਰ ਸਿੰਘ ਜੱਜ, ਸੁਖਦੇਵ ਸਿੰਘ ਕਲਸੀ, ਰਾਜੂ ਕਲੇਰ, ਦਿਲਬਾਗ ਸਿੰਘ, ਕੁਲਵਿੰਦਰ ਸਿੰਘ ਕਲੇਰ, ਗੁਰਮੀਤ ਸਿੰਘ ਕਾਛੇਵਾਲ, ਨਰਿੰਦਰ ਸਿੰਘ ਗੱਗੇਵਾਲ, ਦਲਜੀਤ ਸਿੰਘ ਸਰਪੰਚ ਦੋਲੇਵਾਲਾ ਕਲਾਂ, ਮੁਕੰਦ ਸਿੰਘ ਪ੍ਰਚਾਰ ਸਕੱਤਰ, ਜਗੀਰ ਸਿੰਘ ਫੋਜੀ, ਕੇਪਟਨ ਬਹਾਦਰ ਸਿੰਘ, ਜਗਰਾਜ ਸਿੰਘ, ਡਾਕਟਰ ਪੂਰਨ ਸਿੰਘ, ਪਰਜਿੰਦਰ ਸਿੰਘ, ਜਗਰਾਜ ਸਿੰਘ ਭਿੰਡਰ ਕਲਾਂ, ਕੁਲਦੀਪ ਸਿੰਘ, ਬਚਿੱਤਰ ਸਿੰਘ, ਗੁਰਮੀਤ ਸਿੰਘ ਦਾਤਾ, ਗੁਰਵਿੰਦਰ ਸਿੰਘ ਬੀਜਾਪੁਰ, ਕੁਲਵੰਤ ਸਿੰਘ ਬੁੱਟਰ, ਰਸਾਲ ਸਿੰਘ ਚੱਕ ਕਿਸਾਨਾ, ਨਿਰਮਲ ਸਿੰਘ, ਜਸਵੀਰ ਸਿੰਘ ਅਮੀਵਾਲਾ, ਜਗਤਾਰ ਸਿੰਘ, ਮੱਖਣ ਸਿੰਘ ਭੋਇਪੁਰ, ਜਸਵਿੰਦਰ ਸਿੰਘ ਮੰਝਲੀ, ਬਲਦੇਵ ਸਿੰਘ ਭੋਇਪੁਰ, ਗੁਰਦੇਵ ਸਿੰਘ, ਨਿਸਾਨ ਸਿੰਘ ਲੋਂਗੀਵਿੰਡ, ਸਤਨਾਮ ਸਿੰਘ ਰਸੂਲਪੁਰ, ਗੁਰਬਚਨ ਸਿੰਘ ਬੋਘੇਵਾਲਾ, ਜਸਵੰਤ ਸਿੰਘ, ਗੁਰਵਿੰਦਰ ਸਿੰਘ ਮਸੀਤਾਂ, ਸੇਵਕ ਸਿੰਘ ਦਾਤਾ, ਪ੍ਰੀਤਮ ਸਿੰਘ, ਤਿਰਲੋਕ ਸਿੰਘ ਚੱਕ ਸਿੰਘ ਪੁਰਾ, ਕੁਲਜਿੰਦਰ ਸਿੰਘ ਸਿੱਧੂ ਸਹਾਇਕ ਸਕੱਤਰ, ਜੱਸ ਗੜਾ, ਬਲਵੀਰ ਸਿੰਘ ਜਥੇਦਾਰ, ਆਦਿ ਕਿਸਾਨ ਆਗੂ ਤੇ ਵਰਕਰ ਵੱਡੀ ਗਿਣਤੀ ਵਿੱਚ ਹਾਜਰ ਸਨ।

टिप्पणियाँ