ਏਕਤਾ ਕਲੱਬ ਵੱਲੋਂ 17ਵਾ ਮਾਂ ਭਗਵਤੀ ਜਾਗਰਣ ਕਰਵਾਇਆ ਗਿਆ

 ਏਕਤਾ ਕਲੱਬ ਵੱਲੋਂ 17ਵਾ ਮਾਂ ਭਗਵਤੀ ਜਾਗਰਣ 

ਕਰਵਾਇਆ ਗਿਆyou tube link ਤੇ ਕਲਿਕ ਕਰ ਵੀਡੀਓ ਦੇਖੋ





MLA ਦਵਿੰਦਰਜੀਤ ਸਿੰਘ ਲਾਡੀ ਢੋਸ ਧਰਮਕੋਟ 
REPORTER SONU RAI 9814363736

ਧਰਮਕੋਟ ਏਕਤਾ ਕਲੱਬ ਧਰਮਕੋਟ ਦੇ ਵੱਲੋਂ ਸਮੂਹ ਸਮਾਜਿਕ ਧਾਰਮਿਕ ਅਤੇ ਸ਼ਹਿਰ ਨਿਵਾਸੀਆਂ ਸੰਗਤਾਂ ਦੇ ਸਹਿਯੋਗ ਨਾਲ  17ਵਾ ਵਿਸ਼ਾਲ ਭਗਵਤੀ ਜਾਗਰਣ ਕਰਵਾਇਆ ਗਿਆ ਏਕਤਾ ਕਲੱਬ ਦੇ ਸਮੂਹ ਮੈਂਬਰਾਂ ਨੇ ਆਪਣੇ ਪਰਿਵਾਰਾਂ ਸਮੇਤ ਜੋਤੀ ਪੂਜਨ ਕੀਤਾ ਗਿਆ ਭਗਵਤੀ ਜਾਗਰਣ  ਮਸ਼ਹੂਰ ਭਜਨ ਗਾਇਕ ਸ਼੍ਰੀ ਸ਼ਿਵਾ ਨੰਦ ਜੀ ਦੈਵਾ ਮਹਾਰਾਜ ਹੇਮੰਤ ਵਾਲੀਆਂ,ਮਨੀ ਧਰਮਕੋਟ,ਲਵਿਸ਼ ਲਵ ਨੇ ਸਾਰੀ ਰਾਤ ਮਹਾਂਮਾਈ ਦੇ ਭਜਨ ਗਾ ਕੇ ਆਇਆ ਹੋਈਆਂ ਸੰਗਤਾਂ ਨੂੰ ਮਹਾਂਮਾਈ ਦੇ ਚਰਨਾਂ ਵਿੱਚ ਜੋੜੀ ਰੱਖਿਆ ਏਕਤਾ ਕਲੱਬ ਵੱਲੋਂ ਕਰਵਾਏ ਗਏ ਜਾਗਰਣ ਦੇ ਵਿੱਚ ਸੰਗਤਾਂ ਦਾ ਜਿਵੇਂ ਹੜ੍ਹ ਜਿਹਾਂ ਆ ਗਿਆ ਮਾਂ ਭਗਵਤੀ ਜਾਗਰਣ ਦੇ ਵਿੱਚ ਕਲੱਬ ਦੇ ਵੱਲੋਂ ਦੇਸੀ ਘਿਓ ਦਾ ਲੰਗਰ ਅਤੁੱਟ ਵਰਤਾਇਆ ਗਿਆ



ਮਾਂ ਭਗਵਤੀ ਜਾਗਰਣ ਦੇ ਵਿੱਚ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਆਪਣੀ ਸਮੁੱਚੀ ਟੀਮ ਦੇ ਨਾਲ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਅਤੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਮਾਂ ਭਗਵਤੀ ਜਾਗਰਣ ਦੇ ਵਿੱਚ ਧਰਮਕੋਟ ਦੇ ਪ੍ਰਸਿੱਧ ਭਜਨ ਗਾਇਕ ਸ਼੍ਰੀ ਰਿੰਕੂ ਦੈਵਾ ਜੀ ਨੇ ਵੀ ਮਹਾਂਮਾਈ ਦੇ ਭਜਨਾਂ ਦਾ ਗੁਣਗਾਨ ਕਰਕੇ ਜਾਗਰਣ ਦੀ ਰੋਣਕ ਨੂੰ ਵਧਾਇਆ ਮਾਂ ਭਗਵਤੀ ਜਾਗਰਣ ਦੇ ਵਿੱਚ ਪਹੁੰਚੇ ਗਾਇਕਾਂ ਅਤੇ ਮੁੱਖ ਮਹਿਮਾਨਾਂ ਨੂੰ ਏਕਤਾ ਕਲੱਬ ਦੇ ਵੱਲੋਂ ਵਿਸ਼ੇਸ਼ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਮਾਂ ਭਗਵਤੀ ਜਾਗਰਣ ਦੇ ਵਿੱਚ ਦੂਰੋਂ ਦੂਰੋਂ ਸੰਗਤਾਂ ਨੇ ਪਹੁੰਚ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਨਗਰ




ਕੌਂਸਲ ਧਰਮਕੋਟ ਦੇ ਸਾਬਕਾ ਵਾਈਸ ਪ੍ਰਧਾਨ ਗੁਰਮੀਤ ਮੁਖੀਜਾ , ਕਾਂਗਰਸ ਪਾਰਟੀ ਦੀ ਮੋਗਾ ਤੋਂ ਮਾਲਵਿੱਕਾ ਸੂਦ, ਕਾਮਰੇਡ ਸੂਰਤ ਸਿੰਘ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਗੁਰਮੇਲ ਸਿੰਘ, ਰਾਜਨ ਛਾਬੜਾ,ਮੰਗਾ ਮੰਤਰੀ,ਰਾਜਾ ਬਤਰਾ,ਗੁਲਤਾਰ ਸਿੰਘ ਕਮਾਲਕੇ, ਸੀਨੀਅਰ ਆਗੂ ਆਮ ਆਦਮੀ ਪਾਰਟੀ, ਅਸ਼ੋਕ ਕੁਮਾਰ ਬਜਾਜ, ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰ ਕੇ ਮਹਾਂਮਾਈ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਸਾਜਨ ਛਾਬੜਾ ਰਾਜ ਕੁਮਾਰ ਰਾਜੂ ਵਿਕਾਸ ਸ਼ਰਮਾ ਅਜੇ ਗਾਭਾ ਹਰਜੀਤ ਮੰਜ਼ਰ ਪ੍ਰਵੀਨ ਕੁਮਾਰ ਪੀਕੇ ਰੋਹਿਤ ਬੇਦੀ ਸਤੀਸ਼ ਕਾਲੜਾ ਆਕਾਸ਼ ਰੇਲੀਆ ਯੂਕੇ ,ਦੀਪਕ ਅਹੂਜਾ ਮਨੀਸ਼ ਟੰਡਨ ਰੁਪਿੰਦਰ ਸਿੰਘ ਕਾਕਾ ਲਵਲੀ ਸੁਨਿਆਰਾ, ਰੋਹਿਤ ਅਰੋੜਾ, ਸਚਿਨ ਅਰੋੜਾ, ਆਦਿ ਮੈਂਬਰ ਹਾਜ਼ਰ ਸਨ
ਜੇਕਰ ਤੁਸੀਂ ਵੀਡੀਓ ਦੇਖਣਾਂ ਚਾਹੋੰਦੇ ਹੋ ਤਾਂ ਉਪਰ ਦਿੱਤੇ ਲਿੰਕ ਤੇ 
ਕਲਿਕ ਕਰ ਦੇਖੋ ਧਰਮਕੋਟ ਜਗਰਾਤੇ ਕਾ ਵੀਡੀਓ?

टिप्पणियाँ