ਬੀਜਾਪੁਰ ਅਤੇ ਸਿਰਸੜੀ ਦੋਨਾਂ ਪਿੰਡਾਂ ਦਾ ਸਾਂਝਾ ਸਰਪੰਚ ਬਲਾਕ ਪ੍ਰਧਾਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਨੇ ਬਣਾਇਆ ਸਰਬ ਸੰਮਤੀ ਦੇ ਨਾਲ ਨਵਾਂ ਸਰਪੰਚ

REPORTER SONU RAI 9814363736


ਬੀਜਾਪੁਰ ਅਤੇ ਸਿਰਸੜੀ ਦੋਨਾਂ ਪਿੰਡਾਂ ਦਾ ਸਾਂਝਾ ਸਰਪੰਚ ਬਲਾਕ ਪ੍ਰਧਾਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਨੇ ਬਣਾਇਆ ਸਰਬ ਸੰਮਤੀ ਦੇ ਨਾਲ ਨਵਾਂ ਸਰਪੰਚ 


2 ਅਕਤੂਬਰ ਧਰਮਕੋਟ ( ਸੋਨੂੰ ਰਾਏ )

ਪਿੰਡ ਬੀਜਾਪੁਰ ਅਤੇ ਪਿੰਡ ਸਰਸੜੀ ਇਹ ਦੋ ਪਿੰਡ ਹਨ ਪਰ ਇਹਨਾਂ ਦੋਨਾਂ ਪਿੰਡਾਂ ਦਾ ਸਰਪੰਚ ਇੱਕ ਹੈ ਜੋ ਅੱਜ ਸਰਬ ਸੰਮਤੀ ਦੇ ਨਾਲ ਚੁਣਿਆ ਗਿਆ ਹੈ ਬਲਾਕ ਪ੍ਰਧਾਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਨੇ ਦੱਸਿਆ ਹੈ ਕਿ ਸਾਡੇ ਪਿੰਡ ਤੋਂ ਬਾਕੀ ਪਿੰਡਾਂ ਨੂੰ ਵੀ ਸਿੱਖਿਆ ਲੈਣੀ ਚਾਹੀਦੀ ਹੈ ਜਦੋਂ ਤੋਂ ਪੰਜਾਬ ਦੇ ਵਿੱਚ ਸਰਪੰਚੀ ਦੀਆਂ ਵੋਟਾਂ ਪੈਣੀਆਂ ਸ਼ੁਰੂ ਹੋਈਆਂ ਹਨ ਸਰਪੰਚ ਬਣਨੇ ਸ਼ੁਰੂ ਹੋਏ ਹਨ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਇੱਕ ਵਾਰ ਪੰਚਾਇਤੀ ਚੋਣਾਂ ਹੋਈਆਂ ਸਨ ਉਸ ਤੋਂ ਬਾਅਦ ਸਾਡੇ ਦੋ ਪਿੰਡ ਹਨ ਬਾਕੀ ਇੱਕ ਪਿੰਡਾਂ ਨੂੰ ਸਰਪੰਚ ਸਰਬ ਸੰਮਤੀ ਦੇ ਨਾਲ ਚੁਣਨਾ ਕਿੰਨਾ ਔਖਾ ਹੋ ਜਾਂਦਾ ਹੈ ਪਰ ਸਾਡੇ ਦੋ ਪਿੰਡਾਂ ਦਾ ਇੱਕੋ ਸਰਪੰਚ ਹੁੰਦਾ ਹੈ ਲਗਭਗ 65 ਸਾਲ ਹੋ ਚੁੱਕੇ ਹਨ ਕਿ ਸਾਡੇ ਪਿੰਡ ਸਰਪੰਚੀ ਦੀਆਂ ਵੋਟਾਂ ਕਦੇ ਨਹੀਂ ਪਈਆਂ ਅਤੇ ਸਾਡੇ ਪੁਰਖਿਆਂ ਦੀ ਬਣਾਈ ਹੋਈ ਪਰੰਪਰਾ ਨੂੰ ਅਸੀਂ ਜਾਰੀ ਰੱਖਦੇ ਹੋਏ 2024 ਜੋ ਹੁਣ ਇਲੈਕਸ਼ਨ ਚੱਲ ਰਹੇ ਹਨ ਉਹਨਾਂ ਵਿੱਚ ਅਸੀਂ ਦੋਨਾਂ ਪਿੰਡਾਂ ਦਾ ਸਾਂਝਾ ਸਰਪੰਚ ਸੋਮਾ ਰਾਣੀ ਪਤਨੀ ਜਸਪ੍ਰੀਤ ਸਿੰਘ ਜੱਸਾ ਨੂੰ ਸਰਬ ਸੰਮਤੀ ਦੇ ਨਾਲ ਸਰਪੰਚ ਬਣਾ ਦਿੱਤਾ ਹੈ ਸਾਡੇ ਪਿੰਡ ਦੇ ਲੋਕ ਇਸ ਵਿੱਚ ਬਹੁਤ ਖੁਸ਼ ਹਨ ਸਰਬ ਸੰਮਤੀ ਦਾ ਜੋ ਪੈਸਾ ਆਵੇਗਾ ਉਹ ਸਾਰਾ ਪਿੰਡ ਦੇ ਵਿਕਾਸ ਦੇ ਉੱਤੇ ਲਗਾਇਆ ਜਾਵੇਗਾ ਨਵੇਂ ਬਣੇ ਸਰਪੰਚ ਜਸਪ੍ਰੀਤ ਸਿੰਘ ਜੱਸਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਹੈ ਕਿ ਮੈਂ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ ਬਿੱਟੂ ਬੀਜਾਪੁਰ ਅਤੇ ਰਵੀ ਸਿੰਘ ਕਾਂਗਰਸ ਪ੍ਰਧਾਨ ਬੀਜਾਪੁਰ ਅਤੇ ਜਸਕਰਨ ਸਿੰਘ ਜੋ ਪੰਜਾਬ ਪੁਲਿਸ ਦੇ ਜਵਾਨ ਹਨ ਅਤੇ ਹੋਰ ਵੀ ਕਈ ਪਤਵੰਤੇ ਸੱਜਣ ਜਿਨਾਂ ਦਾ ਮੈਂ ਨਾਮ ਨਹੀਂ 

ਨਹੀਂ ਜਾਣਦਾ ਹਾਂ ਇਸ ਲਈ ਸਾਰੇ ਨਗਰ ਨੇ ਹੀ ਬਹੁਤ ਮੈਨੂੰ ਬਹੁਤ ਮਾਣ ਬਖਸ਼ਿਆ ਹੈ ਜੋ ਇਹਨਾਂ ਨੇ ਮੈਨੂੰ ਮਾਣ ਬਖਸ਼ਿਆ ਹੈ ਮੈਂ ਆਪਣੇ ਤਨ ਮਨ ਧਨ ਦੇ ਨਾਲ ਇਹਨਾਂ ਦੀਆਂ ਉਮੀਦਾਂ ਤੇ ਖਰਾ ਉਤਰਾਂਗਾ ਮੈਂ ਖਾਸ ਕਰਕੇ ਬਲਾਕ ਪ੍ਰਧਾਨ ਅਮਰਜੀਤ ਸਿੰਘ ਬਿੱਟੂ ਬੀਜਾਪੁਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨਾਂ ਨੇ ਸਰਬ ਸੰਮਤੀ ਦੇ ਨਾਲ ਸਰਪੰਚੀ ਦੀ ਸੀਟ ਮੇਰੀ ਝੋਲੀ ਪਾਈ ਹੈ ਇਹ ਜੋ ਇੰਨੀ ਵੱਡੀ ਜੁੰਮੇਦਾਰੀ ਮੈਨੂੰ ਨਿਮਾਣੇ ਜਿਹੇ ਵਿਅਕਤੀ ਨੂੰ ਇਸ ਲਾਇਕ ਸਮਝਦੇ ਹੋਏ ਮੇਰੀ ਝੋਲੀ ਵਿੱਚ ਪਾਈ ਹੈ ਤਾਂ ਮੈਂ ਇਸ ਨੂੰ ਪੂਰੀ ਤਨਦੇਹੀ ਨਾਲ ਨਿਭਾਵਾਂਗਾ ਦੋਨਾਂ ਪਿੰਡਾਂ ਦਾ ਵਿਕਾਸ ਦੋਨਾਂ ਪਿੰਡਾਂ ਦੀਆਂ ਮੁਸ਼ਕਲਾਂ ਦੇ ਹੱਲ ਅਤੇ ਜੋ ਵੀ ਪਿੰਡ ਨੂੰ ਪਹਿਲ ਦੇ ਆਧਾਰ ਤੇ ਜਰੂਰਤ ਹੋਵੇਗੀ ਉਸ ਨੂੰ ਪਿੰਡ ਵਿੱਚ ਲਿਆਉਣ ਲਈ ਦਿਨ ਰਾਤ ਮਿਹਨਤ ਕਰਾਂਗੇ ਦੋਨਾਂ ਪਿੰਡਾਂ ਨੂੰ ਸਵਰਗ ਦੀ ਤਰ੍ਹਾਂ ਬਣਾ ਦੇਵਾਂਗੇ ਮੈਂ ਸਾਰੇ ਨਗਰ ਦਾ ਅਤੇ ਸਾਰੇ ਕੱਲੇ ਕੱਲੇ ਚੱਲ ਕੇ ਆਏ ਕਦਮ ਦਾ ਦਿਲ ਤੋਂ ਸਵਾਗਤ ਕਰਦਾ ਜਿਨਾਂ ਨੇ ਦਿਨ ਰਾਤ ਇੱਕ ਕਰਕੇ ਇਹ ਜੋ ਮੈਨੂੰ ਮਾਣ ਬਖਸ਼ਿਆ ਹੈ ਮੈਂ ਉਹਨਾਂ ਦਾ ਇਸ ਜਨਮ ਦੇ ਵਿੱਚ ਕਰਜ਼ਾ ਨਹੀਂ ਉਤਾਰ ਸਕਦਾ ਅਖੀਰ ਵਿੱਚ ਮੈਂ ਇਹੀ ਕਹਿਣਾ ਚਾਹੁੰਦਾ ਕਿ ਮੈਂ ਤੁਹਾਡੀਆਂ ਉਮੀਦਾਂ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਾਂਗਾ ਤੁਹਾਡੇ ਸੁੱਖ ਦੁੱਖ ਵਿੱਚ ਹਰ ਵਕਤ ਹਾਜ਼ਰ ਰਹਾਗਾ ਤੇ ਪਿੰਡ ਦੇ ਸਹਿਯੋਗ ਦੇ ਨਾਲ ਪਿੰਡ ਦੀ ਸਲਾਹ ਦੇ ਨਾਲ ਕੋਈ ਵੀ ਪਿੰਡ ਦੇ ਵਿੱਚ ਕੰਮ ਹੋਵੇਗਾ ਮੈਂ ਇਕੱਲਾ ਜਾਂ ਮੈਂਬਰ ਸਾਹਿਬਾਨ ਇਕੱਲੇ ਕਦੇ ਵੀ ਨਹੀਂ ਕਰਨਗੇ ਪਿੰਡ ਦੀ ਸਲਾਹ ਦੇ ਨਾਲ ਹੀ ਸਾਰਾ ਵਿਕਾਸ ਹੋਵੇਗਾ ਇਨਾ ਹੀ ਕਹਿੰਦਾ ਹੋਇਆ ਖਮਾ ਦਾ ਇਜਾਜ਼ਤ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਵੀ ਸਿੰਘ ਕਾਂਗਰਸ ਪ੍ਰਧਾਨ ਵਿਦਿਆਪੁਰ ਨਾਲ ਗੱਲਬਾਤ ਕੀਤੀ ਗਈ ਤਾਂ ਰਵੀ ਨੇ ਕਿਹਾ ਕਿ ਸਾਡੇ ਸਾਰੇ ਨਗਰ ਦਾ ਬਹੁਤ ਬਹੁਤ ਧੰਨਵਾਦ ਜਿਨਾਂ ਨੇ ਸਾਡੀ ਛੋਟੀ ਜਿਹੀ ਕੋਸ਼ਿਸ਼ ਨੂੰ ਇਹ ਭਾਗ ਲਾਏ ਹਨ ਤੇ ਅਸੀਂ ਸਰਬ ਸੰਪਤੀ ਦਾ ਪ੍ਰਸਤਾਵ ਪਿੰਡ ਦੇ ਅੱਗੇ ਰੱਖਿਆ ਤੇ ਪਿੰਡ ਵਾਲਿਆਂ ਨੇ ਇਸ ਨੂੰ ਪ੍ਰਵਾਨ ਕੀਤਾ ਬਹੁਤ ਬਹੁਤ ਧੰਨਵਾਦ ਸਾਰੇ ਨਗਰ ਦਾ ਜਸਕਰਨ ਸਿੰਘ ਪੰਜਾਬ ਪੁਲਿਸ ਦਾ ਨੌਜਵਾਨ ਉਸਦੇ ਨਾਲ ਗੱਲਬਾਤ ਕੀਤੀ ਤਾਂ ਉਸਨੇ ਕਿਹਾ ਕਿ ਸਾਡੇ ਪਿੰਡ ਦੇ ਲੋਕ ਬਹੁਤ ਸੂਝਵਾਨ ਪੜੇ ਲਿਖੇ ਹਨ ਜੋ ਕਿ ਸਮਝਦੇ ਹਨ ! ਜੇਕਰ ਸਾਡੇ ਪਿੰਡ ਦੇ ਵਿੱਚ ਏਕਾ ਹੈ ਤਾਂ ਹੀ ਸਾਨੂੰ ਸਰਕਾਰ ਪੰਜ ਤੋਂ 6 ਲੱਖ ਰੁਪਏ ਜੋ ਗਰਾਂਟ ਸਰਕਾਰ ਵੱਲੋਂ ਮਿਲੇਗੀ ਉਸ ਦਾ ਪਿੰਡ ਦੇ ਵਿੱਚ ਵਿਕਾਸ ਹੋਵੇਗਾ ਸਾਡਾ ਪਿੰਡ ਬਹੁਤ ਵਧੀਆ ਭਾਈਚਾਰਾ ਬਣਾ ਕੇ ਰੱਖਦਾ ਹੈ ਮੈਂ ਸਾਰੇ ਨਗਰ ਦਾ ਦੋਨਾਂ ਪਿੰਡਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਸਰਬ ਸੰਮਤੀ ਦੇ ਨਾਲ ਸਰਪੰਚ ਨੂੰ ਚੁਣਿਆ ਹੈ ਪੂਰੀ ਪੰਚਾਇਤ ਨੂੰ ਚੁਣਿਆ ਹੈ ਬਹੁਤ ਬਹੁਤ ਧੰਨਵਾਦ ਪਿੰਡ ਦੇ ਵਿੱਚ ਨਵੇਂ ਬਣੇ ਸਰਪੰਚ ਅਤੇ ਮੈਂਬਰ ਸਾਹਿਬਾਨਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਹਾਂ 

ਲਵਦੀਪ ਸਿੰਘ ਪੁੱਤਰ ਜੋਗਿੰਦਰ ਸਿੰਘ ਮੈਂਬਰ ਪੰਚਾਇਤ 

ਸੰਦੀਪ ਕੌਰ ਪਤਨੀ ਮਲਕੀਤ ਸਿੰਘ ਮੈਂਬਰ ਪੰਚਾਇਤ 

ਮਹਿੰਦਰ ਸਿੰਘ ਭਿੰਦਾ ਸਾਬਕਾ ਮੈਂਬਰ ਪੰਚਾਇਤ 

ਕੁਲਦੀਪ ਸਿੰਘ ਨੰਬਰਦਾਰ ਵਰਿੰਦਰ ਸਿੰਘ ਸੰਦੀਪ ਸਿੰਘ ਹੇਅਰ

ਇਹ ਐਸ ਆਈ ਸਾਹਿਬ ਸਿੰਘ ਰਵੀ ਸਿੰਘ ਕਾਂਗਰਸ ਪ੍ਰਧਾਨ ਜਸਕਰਨ ਸਿੰਘ ਪੰਜਾਬ ਪੁਲਿਸ ਹਰਦੀਪ ਸਿੰਘ ਬਚਨ ਸਿੰਘ ਗੁਰਬਚਨ ਸਿੰਘ ਜਗਜੀਤ ਸਿੰਘ ਜਸਵਿੰਦਰ ਸਿੰਘ ਪਿੰਦਾ ਜਸਵੰਤ ਸਿੰਘ ਪੂਨੀਆ ਜੋਗਿੰਦਰ ਸਿੰਘ ਸਾਬਕਾ ਸਰਪੰਚ ਜਗਜੀਤ ਸਿੰਘ ਸਾਬੀ ਦਰਸ਼ਨ ਸਿੰਘ ਜਗਜੀਤ ਸਿੰਘ ਬਲਦੇਵ ਸਿੰਘ ਸੰਤੋਖ ਸਿੰਘ ਪੂਰਨ ਸਿੰਘ ਸਾਬਕਾ ਪੰਚਾਇਤ ਮੈਂਬਰ ਗੁਰਮੀਤ ਸਿੰਘ ਢਿੱਲੋ ਮੰਗਤ ਸਿੰਘ ਬੂਟਾ ਸਿੰਘ ਤਰਸੇਮ ਸਿੰਘ ਸੁਬੇਗ ਸਿੰਘ ਸਮੂਹ ਨਗਰ ਨਿਵਾਸੀ
 

टिप्पणियाँ