ਸਾਬਕਾ ਸੂਬੇਦਾਰ ਉੱਤੇ ਜਾਨ ਲੇਵਾ ਹਮਲਾ

 ਸ਼੍ਰੀਨਗਰ ਵਿਖੇ ਤਾਇਨਾਤ ਲੈਫਟੀਨੈਂਟ ਦੇ ਪਿਤਾ ਸਾਬਕਾ ਸੂਬੇਦਾਰ ਨੇ ਲਗਾਏ ਜਾਣ ਲੇਵਾ ਹਮਲੇ ਦੇ ਦੋਸ਼



ਪੱਤਰਕਾਰ ਲਵਪ੍ਰੀਤ ਸਿੰਘ ਖੁਸੀ ਪੁਰ 

ਪੁਲਿਸ ਕਰ ਰਹੀ ਮਾਮਲੇ ਦੀ ਜਾਂਚ 

ਸ੍ਰੀਨਗਰ ਵਿਖੇ ਤਾਇਨਾਤ ਲੈਫਟੀਨੈਂਟ ਗੁਰਪ੍ਰੀਤ ਸਿੰਘ ਦੇ ਪਿਤਾ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਤੇ ਭਾਬੀ ਨੇ ਹੀ ਆਪਣੇ ਰਿਸ਼ਤੇਦਰਾਂ ਨਾਲ ਮਿਲ਼ ਹਮਲਾ ਕਰ  ਜ਼ਖਮੀ ਕਰਨ ਦੀ ਖਬਰ ਹੈ। ਲੈਫਟੀਨੈਂਟ ਕੂਪਵਾੜਾ ਵਿਖੇ ਦੇਸ਼ ਦੀ ਸੁਰੱਖਿਆ ਵਿੱਚ ਲੱਗਿਆ ਹੈ ਅਤੇ ਘਰ ਵਿੱਚ  ਉਸਦੇ ਮਾਤਾ ਪਿਤਾ ਇਹ ਇਕੱਲੇ ਰਹਿੰਦੇ ਹਨ। ਉਸ ਦੇ ਪਿਤਾ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਨੇ ਦੋਸ਼ ਲਗਾਇਆ ਹੈ ਕਿ ਉਹ ਗੁਰਦਾਸਪੁਰ ਦੇ ਪਿੰਡ ਆਲੋਵਾਲ ਵਿੱਖੇ ਆਪਣੀ ਹਵੇਲੀ ਵਿੱਚ ਲੱਗੇ ਮੀਟਰ ਦੀ ਤਾਰ ਵੱਢਣ ਤੋਂ ਰੋਕਣ ਗਿਆ ਸੀ। ਇਸ ਦੌਰਾਨ ਉਸਦੇ ਸ਼ਰੀਕਿਆਂ ਵੱਲੋਂ ਬੁਲਾਏ ਗਏ ਵਿਅਕਤੀਆਂ ਨੇ ਉਸ ਤੇ ਹਮਲਾ ਕਰ ਦਿੱਤਾ ਤੇ ਉਸ ਦੇ ਨੱਕ ਤੇ ਤੇਜਧਾਰ ਹਥਿਆਰ ਨਾਲ ਸੱਟ ਮਾਰ ਦਿੱਤੀ ਗਈ। ਦੂਜੇ ਪਾਸੇ ਦੂਜੇ ਧਿਰ ਨੇ ਸਾਬਕਾ ਸੂਬੇਦਾਰ ਤੇ ਹਮਲਾ ਕਰਨ ਦਾ ਦੋਸ਼ ਲਗਾਦੇ ਲਗਾਇਆ ਹੈ ਅਤੇ ਦੋਨਾਂ ਧਿਰਾਂ ਚਾਰ ਜ਼ਖਮੀ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਇਲਾਜ ਕਰਵਾ ਰਹੇ ਹਨ। ਥਾਣਾ ਧਾਰੀਵਾਲ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ।


ਇਸ ਸਬੰਧੀ ਜਾਣਕਾਰੀ ਦਿੰਦਿਆਂ ਸਾਬਕਾ ਸੂਬੇਦਾਰ ਰਵਿੰਦਰ ਸਿੰਘ ਨੇ ਦੱਸਿਆ ਕਿ ਉਨਾਂ ਦੀ ਹਵੇਲੀ ਵਿੱਚ ਇਕ ਮੀਟਰ ਲੱਗਾ ਸੀ ਜੋ ਕਿ ਉਹਨਾਂ ਦੀ ਮਾਤਾ ਦੇ ਨਾਮ ਤੇ ਸੀ ਮਾਤਾ ਦੀ ਮੌਤ ਹੋਣ ਤੋਂ ਬਾਅਦ ਇਹ ਮੀਟਰ ਉਸ ਦੀ ਭਾਬੀ ਜਤਿੰਦਰ ਕੌਰ ਆਪਣੇ ਘਰ ਲਵਾਉਣਾ ਚਾਹੁੰਦੀ ਹੈ ਜਦਕਿ ਉਸ ਦੇ ਭਰਾ ਦੀ ਮੌਤ ਹੋ ਚੁੱਕੀ ਹੈ ਅਤੇ ਭਾਬੀ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਉਹਨਾਂ ਦੇ ਨਾਲ ਲੜਾਈ ਝਗੜਾ ਕਰਦੀ ਹੈ ਅਤੇ ਕੱਲ ਸ਼ਾਮ ਨੂੰ ਉਸ ਦੀ ਭਾਬੀ ਜਤਿੰਦਰ ਕੌਰ ਨੇ ਆਪਣੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਧੱਕੇ ਦੇ ਨਾਲ ਮੀਟਰ ਦੀ ਤਾਰ ਵਡ ਦਿੱਤੀ ਜਦੋਂ ਉਹ ਰੋਕਣਗੇ ਤਾਂ ਉਸਦੀ ਭਾਬੀ ਅਤੇ ਰਿਸ਼ਤੇਦਾਰਾਂ ਨੇ ਉਸਦੇ ਉੱਪਰ ਹਮਲਾ ਕਰ ਉਸਨੁ ਅਤੇ ਓਸਦੀ ਪਤਨੀ ਸਿਮਰਜੀਤ ਕੌਰ ਨੂੰ ਗੰਭੀਰ ਸੱਟਾਂ ਲਾ ਕੇ ਜਖਮੀ ਕਰ ਦਿੱਤਾ ਸਾਬਕਾ ਸੂਬੇਦਾਰਾਂ ਨੇ ਦੱਸਿਆ ਕਿ ਉਸ ਦਾ ਇਕਲੌਤਾ ਬੇਟਾ ਗੁਰਪ੍ਰੀਤ ਸਿੰਘ ਲੈਫਟੀਨੈਂਟ ਹੈ ਜੌ ਇੱਸ ਵਕਤ ਸ੍ਰੀਨਗਰ ਵਿਖੇ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਪਿੱਛੋਂ ਉਸ ਦਾ ਖਿਆਲ ਰੱਖਣ ਦੇ ਲਈ ਘਰ ਵਿੱਚ ਕੋਈ ਨਹੀਂ ਹੈ ਪਰ ਇਨਾ ਲੋਕਾਂ ਨੇ ਜਾਣਬੁੱਝ ਕੇ ਉਸਦੇ ਉੱਪਰ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ ਉਸਨੇ ਮੰਗ ਕੀਤੀ ਹੈ ਕਿ ਉਸਨੇ ਦੇਸ਼ ਦੀ ਸੇਵਾ ਕੀਤੀ ਹੈ ਤੇ ਹੁਣ ਉਸਦਾ ਬੇਟਾ ਵੀ ਦੇਸ਼ ਦੀ ਸੇਵਾ ਕਰ ਰਿਹਾ ਹੈ ਅਤੇ ਉਨਾਂ ਦੇ ਪਰਿਵਾਰ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਅਤੇ ਹਮਲਾ ਕਰਨ ਵਾਲਿਆਂ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। 
--- ਦੂਜੇ ਪਾਸੇ ਦੂਜੀ ਧਿਰ ਦੇ ਗੁਰਮੁਖ ਸਿੰਘ ਨੇ ਦੱਸਿਆ ਕਿ ਸਾਬਕਾ ਸੂਬੇਦਾਰ ਉਸਦੀ ਸਾਲੀ ਜਤਿੰਦਰ ਕੌਰ ਦੇ ਨਾਲ ਝਗੜਾ ਕਰ ਰਿਹਾ ਸੀ ਕਿਉਂਕਿ ਉਸਦੀ ਸਾਲੀ ਨੇ ਹਵੇਲੀ ਵਿੱਚ ਲਗੇ ਬਿੱਜਲੀ ਵਾਲ਼ੇ ਮੀਟਰ ਦੀ ਤਾਰ ਵੱਡੀ ਸੀ ਅਤੇ ਉਸਨੇ ਇਲਜ਼ਾਮ ਲਗਾਏ ਕਿ ਪਹਿਲਾਂ ਹਮਲਾ ਸਾਬਕਾ ਸੂਬੇਦਾਰ ਵੱਲੋਂ ਕੀਤਾ ਗਿਆ ਜਿਸ ਤੋਂ ਬਾਅਦ ਦੋਨਾਂ ਦਰਮਿਆਨ ਝਗੜਾ ਹੋ ਗਿਆ ਅਤੇ ਝਗੜੇ ਵਿੱਚ ਉਹ ਵੀ ਜ਼ਖਮੀ ਹੋ ਗਏ ਉਸ ਨੇ ਕਿਹਾ ਕਿ ਸੂਬੇਦਾਰ ਨੇ ਆਪਣੇ ਸੱਟ ਆਪ ਲਗਾਈ ਹੈ ਉਹ ਸਿਰਫ ਸਿਲਾਈ ਦੇ ਲਈ ਕੱਪੜੇ ਦੇਣ ਦੇ ਲਈ ਆਪਣੀ ਸਾਲੀ ਦੇ ਘਰ ਆਇਆ ਸੀ 

ਬਾਈਟ--- ਗੁਰਮੁਖ ਸਿੰਘ (ਦੂਜੀ ਧਿਰ)



टिप्पणियाँ