3 ਅਕਤੂਬਰ ਨੂੰ ਪੂਰੇ ਦੇਸ਼ ਵਿੱਚ ਦੋ ਘੰਟੇ ਸਾਰੀਆਂ ਟਰੇਨਾਂ ਰੋਕਾਂਗੇ ਬ੍ਰਹਮ ਕੇ


 ਪੱਤਰਕਾਰ ਸੋਨੂੰ ਰਾਏ ਭੋਇਪੁਰ 98143ਨ63736

ਤਿੰਨ ਅਕਤੂਬਰ ਨੂੰ ਦੇਸ ਭਰ ਚ ਦੋ ਘੰਟੇ ਰੇਲਾਂ ਦੇ ਚੱਕੇ ਹੋਣਗੇ ਜਾਮ ---ਬਹਿਰਾਮਕੇ 


ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਦੁਆਵਾਗੇ ਇਨਸਾਫ-- ਭੁੱਲਰ 


ਧਰਮਕੋਟ 23 ਸਤੰਬਰ ( ਸੋਨੂੰ ਰਾਏ ਭੋਇਪੁਰ ) ਭਾਰਤੀ ਕਿਸਾਨ ਯੂਨੀਅਨ ਬਹਿਰਾਮਕੇ ਦੀ ਸੂਬਾ ਪੱਧਰੀ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਕੋਟ ਈਸੇ ਖਾਂ ਵਿਖੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ ਦੀ ਅਗਵਾਈ ਹੇਠ ਕੀਤੀ ਗਈ। ਜਿਸ ਵਿੱਚ ਸੀਨੀਅਰ ਮੀਤ ਪ੍ਰਧਾਨ ਪੰਜਾਬ ਬਚਨ ਸਿੰਘ ਭੁੱਲਰ, ਮੀਤ ਪ੍ਰਧਾਨ ਪੰਜਾਬ ਚਮਕੋਰ ਸਿੰਘ ਉਸਮਾਨਵਾਲਾ, ਸੂਬਾ ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਮੁਖਤਿਆਰ ਸਿੰਘ ਮਾਹਲਾ, ਸੁਖਦੇਵ ਸਿੰਘ ਮੇਂਬਰ ਭਿੰਡਰ ਕਲਾ, ਸੇਰ ਸਿੰਘ ਖੰਬੇ, ਤੋਤਾ ਸਿੰਘ ਬਹਿਰਾਮਕੇ, ਮਲੂਕ ਸਿੰਘ ਮਸਤੇਵਾਲਾ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ,ਵਿਸ਼ੇਸ਼ ਤੌਰ ਤੇ ਹਾਜਰ ਹੋਏ। ਮੀਟਿੰਗ ਦੀ ਕਾਰਵਾਈ ਗੁਰਨਾਮ ਸਿੰਘ ਸਾਹਵਾਲਾ ਸੂਬਾ ਸਕੱਤਰ ਨੇ ਚਲਾਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਪਿਛਲੇ ਕਈ ਦਿਨਾ ਤੋ ਡੀਏਪੀ ਨਕਲੀ ਖਾਦ ਦਾ ਰੌਲਾ ਵੀ ਪੇ ਰਿਹਾ ਤੇ ਕਿਸਾਨਾਂ ਨੇ ਨਕਲੀ ਖਾਦ ਖੁਦ ਫੜੀ ਵੀ ਹੇ ਦੂਜੇ ਪਾਸੇ ਕੀ ਪੰਜਾਬ ਸਰਕਾਰ ਦੀ ਅਫ਼ਸਰਸ਼ਾਹੀ ਅੱਖਾ ਮੀਟ ਤਮਾਸ਼ਾ ਦੇਖ ਰਹੀ ਹੈ ਜੋ ਨਕਲੀ ਬਣਦੀਆ ਖਾਦਾਂ ਨੂੰ ਵੀ ਨਹੀ ਫੜ ਸਕੀ ਅਸੀ ਪੁਰਜ਼ੋਰ ਮੰਗ ਕਰਦੇ ਹਾ ਕਿ ਨਕਲੀ ਖਾਦਾਂ ਤਿਆਰ ਕਰਨ ਵਾਲੇ ਤੇ ਨਕਲੀ ਖਾਦਾ ਵੇਚਣ ਵਾਲਿਆ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਤਾਂ ਜੋ ਅੱਗੇ ਤੋਂ ਕੋਈ ਵੀ ਇਸ ਤਰਾ ਦੇ ਕੰਮ ਕਰਨ ਤੋ ਪਹਿਲਾ ਸੌ ਵਾਰ ਸੋਚਣ ਲਈ ਮਜਬੂਰ ਹੋਵੇ।

ਬਹਿਰਾਮਕੇ ਤੇ ਹੋਰ ਆਗੂਆਂ ਨੇ ਐਲਾਨ ਕਰਦਿਆ ਕਿਹਾ ਕਿ ਸੰਭੂ ਬਾਰਡਰ ਤੇ ਕਿਸਾਨ ਅੰਦੋਲਨ ਨੂੰ ਚਲਦਿਆ 224 ਦਿਨ ਬੀਤ ਚੁੱਕੇ ਹਨ ਪਰ ਅਜੇ ਤੱਕ ਕੇਂਦਰ ਦੀ ਸਰਕਾਰ ਨੇ ਕਿਸਾਨਾਂ ਦੀਆਂ ਹੱਕੀ ਮੰਗਾ ਉਪਰ ਗੌਰ ਨਹੀਂ ਕੀਤੀ ਇਸ ਪਾਰੋ ਲਖੀਮਪੁਰ ਖੀਰੀ ਦੇ ਸ਼ਹੀਦਾਂ ਦੇ ਪ੍ਰੀਵਾਰਾਂ ਨੂੰ ਇਨਸਾਫ ਦਿਵਾਉਣ ਲਈ ਤੇ ਬਾਕੀ ਮੰਗਾਂ ਮਨਵਾਉਣ ਲਈ 3 ਅਕਤੂਬਰ ਨੂੰ ਦੇਸ ਭਰ ਚ ਦੋ ਘੰਟੇ ਲਈ ਰੇਲਾਂ ਦੇ ਚੱਕੇ ਜਾਮ ਕੀਤੇ ਜਾਣਗੇ। ਉਹਨਾਂ ਕਿਹਾ ਕਿ ਕੇਂਦਰ ਸਰਕਾਰ ਜਿਹਨਾਂ ਸਮਾਂ ਕਿਸਾਨਾਂ ਦੀਆਂ ਦੇਸ ਵਿਆਪੀ 12 ਮੰਗਾਂ ਨਹੀ ਮੰਨਦੀ ਤਾਂ ਇਹ ਕਿਸਾਨ ਅੰਦੋਲਨ ਲਗਾਤਾਰ ਜਾਰੀ ਰੱਖਿਆ ਜਾਵੇਗਾ। ਸਹਿਕਾਰੀ ਸਭਾਵਾਂ ਵਿਚ ਕਿਸਾਨਾਂ ਨੂੰ ਨੇਨੋ ਖਾਦਾ, ਤੇ ਕੇਟਲ ਫੀਡ ਧੱਕੇ ਨਾਲ ਦਿੱਤਾ ਜਾ ਰਿਹਾ ਇਸ ਉਪਰ ਸਰਕਾਰ ਤੇ ਮਹਿਕਮਾ ਫੋਰੀ ਐਕਸਨ ਲੇਕੇ ਇਹ ਚੱਲ ਰਹੀ ਕਾਲਾ ਬਜਾਰੀ ਬੰਦ ਕਰਾਵੇ। ਚਿੱਪ ਵਾਲੇ ਮੀਟਰ ਲਾਉਣ ਦੀ ਥਾ ਪਹਿਲਾ ਵਾਲੇ ਕਾਲੇ ਰੰਗ ਦੇ ਗੋਲ ਚੱਕਰ ਵਾਲੇ ਹੀ ਮੀਟਰ ਲਾਏ ਜਾਣ । ਇਸ ਮੌਕੇ ਕੇਪਟਨ ਬਹਾਦਰ ਸਿੰਘ, ਕੇਪਟਨ ਬਿੱਕਰ ਸਿੰਘ, ਜ਼ਿਲ੍ਹਿਆਂ ਦੇ ਪ੍ਰਧਾਨ, ਜਗਰੂਪ ਸਿੰਘ ਰੰਡਿਆਲਾ, ਦਿਲਬਾਗ ਸਿੰਘ ਗਿੱਲ, ਗੁਰਵਿੰਦਰ ਸਿੰਘ ਮੀਤ ਪ੍ਰਧਾਨ ਜਲੰਧਰ, ਸਤਨਾਮ ਸਿੰਘ ਭੂਰਾ, ਰਛਪਾਲ ਸਿੰਘ ਭਿੰਡਰ ਕਲਾਂ, ਸਵਰਨ ਸਿੰਘ ਕੋਟ ਸਦਰ ਖਾਂ, ਜਸਵੰਤ ਸਿੰਘ ਕੈਸ਼ੀਅਰ, ਜਗੀਰ ਸਿੰਘ ਫੋਜੀ, ਗੁਰਦੇਵ ਸਿੰਘ ਲੋਂਗੀਵਿੰਡ, ਸਰਦੂਲ ਸਿੰਘ ਭੁੱਲਰ ਮਸੀਤਾਂ, ਜਗੀਰ ਸਿੰਘ ਸਾਦੀਵਾਲਾ, ਜੱਸ ਗੜਾ, ਗੁਰਮੀਤ ਸਿੰਘ ਕਾਛੇਵਾਲ, ਟਹਿਲ ਸਿੰਘ ਸੇਰੇਵਾਲਾ, ਗੋਪਾਲ ਸਿੰਘ ਜਥੇਦਾਰ, ਕੁਲਜਿੰਦਰ ਸਿੰਘ ਸਿੱਧੂ, ਜਸਵਿੰਦਰ ਸਿੰਘ ਮੰਝਲੀ, ਜਗਤਾਰ ਸਿੰਘ ਭੋਇਪੁਰ, ਬਲਵੀਰ ਸਿੰਘ ਮਾਨ ਸੰਗਲਾ, ਗੁਰਨਾਮ ਸਿੰਘ ਸੇਦੇਸਾਹ ਸਰਕਲ ਪ੍ਰਧਾਨ ਫਤਹਿਗੜ ਪੰਜਤੂਰ, ਹਰਜਿੰਦਰ ਸਿੰਘ ਨੰਬਰਦਾਰ, ਬਲਵਿੰਦਰ ਸਿੰਘ ਮੁੱਠਿਆਂ ਵਾਲਾ, ਡਾਕਟਰ ਪੂਰਨ ਸਿੰਘ, ਥਾਣੇਦਾਰ ਸੁਖਵਿੰਦਰ ਸਿੰਘ ਭਿੰਡਰ ਕਲਾਂ, ਗੁਰਮੀਤ ਸਿੰਘ, ਕੁਲਦੀਪ ਸਿੰਘ ਦਾਤਾ, ਚਮਕੋਰ ਸਿੰਘ ਜੋਹਲ, ਹਰਜਿੰਦਰ ਸਿੰਘ ਬੱਡੂਵਾਲ, ਪਿੱਪਲ ਸਿੰਘ, ਪ੍ਰਦੀਪ ਸਿੰਘ ਖਹਿਰਾ ਜੀਂਦੜਾ ਗੁਰਮੀਤ ਸਿੰਘ ਮੱਤਾ, ਗੱਗੀ, ਸਾਹਿਬ ਸਿੰਘ ਜਾਨੀਆਂ, ਗੁਰਚਰਨ ਸਿੰਘ ਚੰਨ ਕੋਟ ਸਦਰ ਖਾਂ, ਕੁਲਦੀਪ ਸਿੰਘ ਝੁੱਗੀਆਂ, ਲਖਵਿੰਦਰ ਸਿੰਘ, ਗੁਰਚਰਨ ਸਿੰਘ ਚੰਨ ਚਰਾਗਸਾਹਵਾਲਾ, ਮਲੂਕ ਸਿੰਘ ਜੋਧੂ, ਯਾਦਵਿੰਦਰ ਸਿੰਘ ਜੱਜ ਧਰਮਕੋਟ, ਕਰਨੇਲ ਸਿੰਘ ਅਮੀਵਾਲਾ, ਸੁਖਦੇਵ ਸਿੰਘ ਕਲਸੀ, ਰਾਜੂ ਕਲੇਰ ਧਰਮਕੋਟ, ਆਦਿ ਕਿਸਾਨ ਆਗੂ ਤੇ ਵਰਕਰ ਹਾਜਰ ਸਨ।

ਇੱਥੇ ਕਲਿੱਕ ਕਰੋ ਦੇਖੋ ਹੋਰ ਖਬਰਾਂ

टिप्पणियाँ