ਕੁੱਲ ਹਿੰਦ ਕਿਸਾਨ ਸਭਾ ਨੇ ਮ੍ਰਿਤਕ ਕਿਸਾਨ ਪਰਿਵਾਰ ਦੀ ਕੀਤੀ ਮਾਲੀ ਮਦਦ



ਕੁੱਲ ਹਿੰਦ ਕਿਸਾਨ ਸਭਾ ਵੱਲੋ ਪੀੜਤ ਪਰਿਵਾਰ ਦੇ ਜਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ - ਸਾਥੀ ਸੂਰਤ ਸਿੰਘ ਧਰਮਕੋਟ

ਧਰਮਕੋਟ, 6 ਸਤੰਬਰ (ਸੋਨੂੰ ਰਾਏ ਭੋਏਂਪੁਰ) ਕਿਸਾਨ ਪਰਵਿੰਦਰ ਸਿੰਘ ਦੀਆਂ ਦੋਨੋ ਕਿਡਨੀਆ ਖਰਾਬ ਹੋ ਗਈਆਂ ਸਨ ਜਿਸ ਕਾਰਨ ਉਹਨਾਂ ਦੀ ਬੀਤੇ ਦਿਨੀ ਮੌਤ ਹੋ ਗਈ ਸੀ। ਮ੍ਰਿਤਕ ਕਿਸਾਨ ਪਰਵਿੰਦਰ ਸਿੰਘ ਦੀ ਪਤਨੀ ਬੀਬੀ ਸਰਬਜੀਤ ਕੋਰ ਧਰਮਕੋਟ ਦਾ ਦੁੱਖ ਵੰਡਾਉਦੇ ਹੋਏ ਕੁੱਲ ਹਿੰਦ ਕਿਸਾਨ ਸਭਾ ਵੱਲੋ ਬੀਰ ਭਵਨ ਦੇ ਸਹਿਯੋਗ ਨਾਲ ਇੱਕ ਲੱਖ ਦੀ ਐਫ.ਡੀ ਮਾਤਾ ਮੁਖਤਿਆਰ ਕੌਰ ਜਲਾਲਾਬਾਦ ਪੂਰਬੀ ਅਤੇ ਸੂਰਤ ਸਿੰਘ ਧਰਮਕੋਟ ਨੇ ਪਰਿਵਾਰ ਨੂੰ ਭੇਂਟ ਕੀਤੀ। ਇਥੇ ਜਿਕਰ ਕਰਨਾ ਜਰੂਰੀ ਹੈ ਕਿ ਬੀਬੀ ਸਰਬਜੀਤ ਕੌਰ ਦੇ ਪਤੀ ਪਰਵਿੰਦਰ ਸਿੰਘ ਦੀਆਂ ਦੋਨੋ ਕਿਡਨੀਆ ਖਰਾਬ ਹੋ ਗਈਆਂ ਸਨ, ਤਾਂ ਅਪਣੇ ਜੀਵਨ ਸਾਥੀ ਦੀ ਜਿੰਦਗੀ ਨੂੰ ਬਚਾਉਣ ਲਈ ਆਪਣੀ ਕਿਡਨੀ ਦਿਤੀ । ਪਰ ਬਦਕਿਸਮਤੀ ਦਾ ਆਲਮ ਇਹ ਕਿ ਕੁੱਝ ਸਮੇਂ ਪਿਛੋ ਪਤੀ ਦੀ ਮੋਤ ਹੋ ਗਈ, ਜਿਸ ਦੀ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ । ਇਸ ਸਮੇ ਸਾਥੀ ਸੂਰਤ ਸਿੰਘ ਧਰਮਕੋਟ ਨੇ ਕਿਹਾ ਕਿ ਬੀਬੀ ਸਰਬਜੀਤ ਕੌਰ ਦੀ ਇਹ ਕੁਰਬਾਨੀ ਸਾਡੇ ਸਭਨਾਂ ਲਈ ਪਰੇਰਨਾ ਸਰੋਤ ਹੈ ਕਿ ਮੁਸੀਬਤਾਂ ਵਿੱਚ ਜੀਵਨ ਸਾਥੀ ਦਾ ਕੀ ਰੋਲ ਹੋਣਾ ਚਾਹੀਦਾ ਹੈ । ਬੀਬੀ ਸਰਬਜੀਤ ਕੌਰ ਨੇ ਆਪਣੀ ਜਿੰਦਗੀ ਦਾਅ ਤੇ ਲਾ ਕੇ ਜੋ ਇਹ ਕਰਮ ਕੀਤਾ, ਉਸਨੂੰ ਸਿਜਦਾ ਕਰਦੇ ਹੋਏ ਅਸੀ ਉਸਦੀ ਤੁਛ ਮਦਦ ਕੀਤੀ ਹੈ । ਇਹ ਵੀ ਜ਼ਿਕਰਯੋਗ ਹੈ ਕਿ ਮ੍ਰਿਤਕ ਕਿਸਾਨ ਪਰਵਿੰਦਰ ਸਿੰਘ ਆਪਣੇ ਪਿੱਛੇ ਆਪਣੀ ਪਤਨੀ ਬੀਬੀ ਸਰਬਜੀਤ ਕੌਰ ਅਤੇ ਦੋ ਬੇਟੀਆਂ ਛੱਡ ਗਏ ਹਨ।ਇਸ ਸਮੇਂ ਹੋਰਨਾਂ ਦੇ ਇਲਾਵਾ ਸਾਥੀ ਹਰਦਿਆਲ ਸਿੰਘ ਘਾਲੀ, ਸ ਸ਼ੁਬੇਗ ਸਿੰਘ ਪਰਧਾਨ ਜਲਾਲਾਬਾਦ ਸਾਥੀ ਤਰਸੇਮ ਸਿੰਘ ਮੋਜਗੜ ਸਾਥੀ ਕਰਨੈਲ ਸਿੰਘ ਬਹਿਰਾਮ ਕੇ ਬਾਬਾ ਮੁਖਿੰਦਰ ਸਿੰਘ ਹਾਜਰ ਸਨ।

टिप्पणियाँ