_ਸਿਰ ਕਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਨਜਾਇਜ਼ ਤਸ਼ਦਦ,

ਪੱਤਰਕਾਰ ਸੋਨੂੰ ਰਾਏ ਭੋਏਂਪੁਰ




ਫਸ ਗਏ ਸਾਬਕਾ ਏਡੀਜੀਪੀ ਰਾਮ ਸਿੰਘ ਅਤੇ ਕੁੰਵਰ ਪ੍ਰਤਾਪ ਸਿੰਘ ਵਰਗੇ ਅਧਿਕਾਰੀ

12 ਸਾਲ ਪਹਿਲਾਂ ਸ਼ਹਿਰ ਦੀ ਇੰਪਰੂਵਮੈਂਟ ਟਰਸਟ ਦੀ ਸੱਤ ਨੰਬਰ ਸਕੀਮ ਵਿੱਚੋਂ ਇੱਕ ਸਿਰ ਕੱਟੀ ਲਾਸ਼ ਮਿਲਣ ਦੇ ਮਾਮਲੇ ਵਿੱਚ ਸਾਬਕਾ ਏ ਡੀਜੀਪੀ ਰਾਮ ਸਿੰਘ ਅਤੇ ਆਮ ਆਦਮੀ ਪਾਰਟੀ ਦੇ ਆਗੂ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਅਦਾਲਤ ਵੱਲੋਂ ਤਲਬ ਕਰਨ ਦਾ ਮਾਮਲਾ ਪਿਛਲੇ ਦਿਨੀ ਕਾਫੀ ਚਰਚਾ ਵਿੱਚ ਰਿਹਾ। ਮਾਮਲਾ ਇਹ ਸੀ ਕਿ ਇੱਕ ਔਰਤ ਦੇ ਕਤਲ ਦੇ ਦੋਸ਼ ਹੇਠ ਮ੍ਰਿਤਕ ਔਰਤ ਦੇ ਪਤੀ ਅਤੇ ਪਤੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਨਜਾਇਜ਼ 10 ਦਿਨ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸਨ। ਬਾਅਦ ਵਿੱਚ ਖੁਲਾਸਾ ਹੋਇਆ ਸੀ ਕਿ ਉਕਤ ਔਰਤ ਤਾਂ ਜੀਂਦੀ ਜਾਗਦੀ ਹੈ ਅਤੇ ਆਪਣੇ ਜਵਾਈ ਨੂੰ ਫਸਾਣ ਲਈ ਸਹੁਰੇ ਨੇ ਕਿਸੇ ਹੋਰ ਔਰਤ ਦਾ ਕਤਲ ਦਾ ਕਰਕੇ ਉਸਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ।




ਕੁਮਾਰਦਰਅਸਲ ਪੀੜਤ ਮਨੋਜ ਕੁਮਾਰ ਦਾ ਸਹੁਰਾ ਆਪਣੇ ਜਵਾਈ ਨੂੰ ਪਸੰਦ ਨਹੀਂ ਕਰਦਾ ਸੀ ਅਤੇ ਆਪਣੀ ਧੀ ਦਾ ਵਿਆਹ ਕਿਤੇ ਹੋਰ ਕਰਨਾ ਚਾਹੁੰਦਾ ਸੀ ਜਦਕਿ ਉਸਦੀ ਧੀ ਦੇ ਦੋ ਬੱਚੇ ਵੀ ਹੋ ਚੁੱਕੇ ਸਨ। ਉਸ ਨੇ ਸਾਜਿਸ਼ ਰਚ ਕੇ ਇੱਕ ਐਚ ਆਈ ਵੀ ਪੀੜਿਤ ਔਰਤ ਦਾ ਕਤਲ ਕੀਤਾ ਅਤੇ ਉਸਨੂੰ ਆਪਣੀ ਧੀ ਦੇ ਕੱਪੜੇ ਪਹਿਨਾ ਕੇ ਆਪਣੀ ਰਾਜਨੀਤਿਕ ਅਪਰੋਚ ਦੇ ਚਲਦਿਆਂ ਧਰਨਾ ਲਾ ਕੇ ਅਤੇ ਪੁਲਿਸ ਅਧਿਕਾਰੀਆਂ ਤੇ ਰਾਜਨੀਤਿਕ ਦਬਾ ਪਾ ਕੇ ਮਨੋਜ ਕੁਮਾਰ ਨੂੰ ਆਪਣੀ ਪਤਨੀ ਦਾ ਕਤਲ ਕਰਨ ਦੇ ਝੂਠੇ ਦੋਸ਼ ਹੇਠ ਫਸਾ ਦਿੱਤਾ। ਦਬਾਅ ਹੇਠ ਆਏ ਪੁਲਿਸ ਅਧਿਕਾਰੀਆਂ ਨੇ ਬਿਨਾਂ ਮਨੋਜ ਕੁਮਾਰ ਦੀ ਗ੍ਰਿਫਤਾਰੀ ਪਾਏ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਦੱਸ ਦਿੰਨ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਤੇ ਤਸੀਹੇ ਦਿੱਤੇ। 2017 ਵਿੱਚ ਅਦਾਲਤ ਨੇ ਝੂਠੀ ਸਾਜਿਸ਼ ਰਚਣ ਅਤੇ ਇੱਕ ਔਰਤ 






ਦਾ ਕਤਲ ਕਰਨ ਦੇ ਦੋਸ਼ ਹੇਠ ਮਨੋਜ ਕੁਮਾਰ
ਦੇ ਸਹੁਰੇ , ਪਤਨੀ ਅਤੇ ਸਾਲੇ ਸਮੇਤ ਕੁੱਲ ਅੱਠ ਲੋਕਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਹੁਣ ਅਦਾਲਤ ਵੱਲੋਂ ਮਨੋਜ ਕੁਮਾਰ ਦੀ ਸ਼ਿਕਾਇਤ ਤੇ ਅੱਠ ਪੁਲਿਸ ਅਧਿਕਾਰੀਆਂ ਨੂੰ ਤਲਬ ਕੀਤਾ ਗਿਆ ਹੈ ਜਿਨਾਂ ਵਿੱਚ ਰਾਮ ਸਿੰਘ, ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਸ਼ਾਮਿਲ ਹਨ ਅਤੇ ਤਤਕਾਲੀ ਐਸਐਚਓ ਯਾਦਵਿੰਦਰ ਸਿੰਘ ਦੇ ਗੈਰ ਜਮਾਨਤੀ ਵਰਂਟ ਅਦਾਲਤ ਵੱਲੋਂ ਜਾਰੀ ਕੀਤੇ ਗਏ ਹਨ। ਪੀੜਿਤ ਮਨੋਜ ਕੁਮਾਰ ਦਾ ਦੋਸ਼ ਹੈ ਕਿ ਰਾਜਨੀਤਿਕ ਦਬਾਅ ਹੇਠ ਉੱਚ ਅਧਿਕਾਰੀਆਂ ਨੇ ਮਾਮਲੇ ਵਿੱਚ ਐਸਐਸਪੀ ਨੂੰ ਨਜ਼ਰ ਅੰਦਾਜ਼ ਕਰਕੇ ਆਪ ਉਸ ਦੇ ਤਸ਼ਦਦ ਕੀਤੇ ਸੀ। ਉਹ ਕਹਿੰਦਾ ਹੈ ਕਿ ਇਸ ਝੂਠੇ ਮੁਕਦਮੇ ਨੇ ਉਸ ਦੇ ਤਿੰਨ ਪਰਿਵਾਰਕ ਮੈਂਬਰਾਂ ਦੀ ਜਾਣ ਲਈ ਹੈ ਇਸ ਲਈ ਉਹ ਮਾਮਲੇ ਵਿੱਚ ਸ਼ਾਮਿਲ ਪੁਲਿਸ ਅਧਿਕਾਰੀਆਂ ਖਿਲਾਫ ਅੰਤ ਤੱਕ ਲੜੇਗਾ। ਮਨੋਜ ਕੁਮਾਰ ਦੀ ਜੁਬਾਨੀ ਹੀ ਜਾਣਦੇ ਹਾਂ ਕਿ ਉਸ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਤੇ ਤਸੀਹੇ ਦੇਣ ਦੇ ਮਾਮਲੇ ਵਿੱਚ ਕਿਸ ਪੁਲਿਸ ਅਧਿਕਾਰੀ ਦਾ ਕਿੰਨਾ ਕਸੂਰ ਮੰਨਦਾ ਹੈ ਤਸ਼ਦਦ ਝੱਲਣ ਵਾਲਾ ਪੁਲਿਸ ਕਰਮਚਾਰੀ ਮਨੋਜ ਕੁਮਾਰ


टिप्पणियाँ