ਆਦਰਸ਼ ਦੁਸ਼ਹਿਰਾ ਕਮੇਟੀ ਵੱਲੋਂ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ। ਧਰਮਕੋਟ

 

ਧਰਮਕੋਟ ਆਦਰਸ਼ ਦੁਸ਼ਹਿਰਾ ਕਮੇਟੀ ਵੱਲੋਂ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ

ਸੋਨੂੰ ਰਾਏ ਭੋਇੰਪੁਰ- ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਆਦਰਸ਼ ਦੁਸਹਿਰਾ ਕਮੇਟੀ ਧਰਮਕੋਟ ਅਤੇ ਰਾਮਾਨੰਦ ਰਾਮਲੀਲਾ ਕਮੇਟੀ ਧਰਮਕੋਟ ਵੱਲੋਂ ਅੱਜ ਸਿ਼ਵਾਲਾ ਸ਼੍ਰੀ ਵਜੀਰੀ ਮਲ ਪੰਡੋਰੀ ਗੇਟ ਧਰਮਕੋਟ ਤੋਂ ਦੁਸਹਿਰੇ ਦੇ ਝੰਡੇ ਦੀ ਸ਼ੋਭਾ ਯਾਤਰਾ ਕੱਢੀ ਗਈ ਸਾਰੀਆਂ ਹੀ ਧਾਰਮਿਕ, ਰਾਜਸੀ, ਅਤੇ ਸਮਾਜ ਸੇਵੀ ਸੰਸਥਾਵਾਂ ਨੇ ਝੰਡੇ ਦੇ ਨਾਲ ਨਾਲ ਸ਼ਹਿਰ ਦੀ ਪਰਿਕਰਮਾ ਕੀਤੀ ਇਸ ਮੌਕੇ ਭਗਵਾਨ ਰਾਮ ਲਕਸ਼ਮਣ ਅਤੇ ਸੀਤਾ ਮਾਤਾ ਦੀਆਂ ਸੁੰਦਰ ਸੁੰਦਰ ਝਾਕੀਆਂ ਕੱਢੀਆਂ ਗਈਆਂ ਇਸ ਤੋਂ ਪਹਿਲਾਂ ਮੰਦਰ ਵਿੱਚ ਪੂਜਾ ਅਰਚਨਾ ਕੀਤੀ ਗਈ ਇਸ ਮੌਕੇ ਪ੍ਰਬੰਧਕਾਂ ਨੇ ਦੱਸਿਆ ਕਿ 2 ਅਕਤੂਬਰ ਤੋਂ ਰਾਮਲੀਲਾ ਨੌਹਰੀਆ ਹਸਪਤਾਲ ਧਰਮਕੋਟ ਪੰਡੋਰੀ ਗੇਟ ਵਿਖੇ ਸ਼ੁਰੂ ਹੋਵੇਗੀ ਜੋ ਕਿ 11 ਅਕਤੂਬਰ ਤੱਕ ਚੱਲੇਗੀ 12 ਅਕਤੂਬਰ ਨੂੰ ਦੁਸਹਿਰੇ ਦਾ ਤਿਉਹਾਰ ਏਡੀ ਕਾਲਜ ਦੀਆਂ ਗਰਾਉਂਡਾਂ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਇਆ ਜਾਵੇਗਾ ਤੇ 13 ਅਕਤੂਬਰ ਨੂੰ ਭਰਤ ਮਿਲਾਪ ਹੋਵੇਗਾ ਇਸ ਮੋਕੇ ਤੇ ਗੁਰਮੀਤ ਮੁਖੀਜਾ ਸਾਬਕਾ ਮੀਤ ਪ੍ਰਧਾਨ ਨਗਰ ਕੌਂਸਲ ਧਰਮਕੋਟ, ਡਾਕਟਰ ਗੁਰਮੀਤ ਸਿੰਘ ਗਿੱਲ, ਹਰਪ੍ਰੀਤ ਸਿੰਘ ਰਿੱਕੀ,ਬੋਬੀ ਕਟਾਰੀਆ, ਰਾਉਬਰਿੱਦਰ ਪੱਬੀ (ਬਿੱਟਾ) ਸ਼ਮਸ਼ੇਰ ਸਿੰਘ ਕੈਲਾਂ ਬੀਜੇਪੀ,ਨਵਦੀਪ ਕੁਮਾਰ (ਬਬਲੂ) ਰਾਜਾ ਬਤਰਾ ਕੁਲਦੀਪ ਸਿੰਘ ਮੰਗਾ ਮੰਤਰੀ ਹਰਦੀਪ ਸਿੰਘ ਫੌਜੀ ਸੰਜੀਵ ਕੌਛੜ ਅਸ਼ੋਕ ਬਜਾਜ ਉਗ੍ਰਸੈਨ ਨੋਹਰੀਆ ਪ੍ਰਧਾਨ ਡਾਕਟਰ ਅਸ਼ੋਕ ਸ਼ਰਮਾ , ਇਕ਼ਬਾਲਦੀਪ ਸਿੰਘ ਹੈਰੀ,ਗੋਰਵ ਸ਼ਰਮਾ,ਮਦਨ ਲਾਲ ਤਲਵਾੜ,ਵਾਸੂ ਕਟਾਰੀਆ,ਪਾਰਥ ਸ਼ਰਮਾ, ਰਾਜੂ ਸ਼ਰਮਾ , ਰਿੰਕੂ ਦੈਵਾ, ਬਲਕਾਰ ਸਿੰਘ ਛਾਬੜਾ, ਜਸਵਿੰਦਰ ਸਿੰਘ ਰੱਖੜਾ, ਵਿੱਕੀ ਕਟਾਰੀਆ,ਕਾਰਤਿਕ ਟੱਲੀ, ਡਾਕਟਰ ਰਜਿੰਦਰ ਬਤਰਾ,ਅਤੁਲ ਨੋਹਰੀਆ,ਬਿਟੂ ਸ਼ਰਮਾ,ਬੱਬੂ ਸ਼ਰਮਾ,ਰਾਜੀਵ ਨਰੂਲਾ,ਸਾਜਨ ਛਾਬੜਾ,ਪ੍ਰੀਤਮ ਲਾਲ ਭਾਰਦਵਾਜ, ਅਤੁਲ ਨੋਹਰੀਆ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਹਾਜ਼ਰ ਸਨ

टिप्पणियाँ