ਜਮੀਨ ਦੀ ਹੋ ਰਹੀ ਸੀ ਕੁਰਕੀ ਪਹੁੰਚ ਗਈ ਕੀਰਤੀ ਕਿਸਾਨ ਯੂਨੀਅਨ ਪਿੰਡ ਠੂਠਗੜ ਧਰਮਕੋਟ ਜਿਲਾ ਮੋਗਾ




 
ਪੱਤਰਕਾਰ ਸੋਨੂੰ ਰਾਏ ਭੋਇੰਪੁਰ

ਧਰਮਕੋਟ ( ਸੋਨੂੰ ਰਾਏ  ਭੋਇੰਪੁਰ )ਕਿਰਤੀ ਕਿਸਾਨ ਯੂਨੀਅਨ ਬਲਾਕ ਦੇ ਪ੍ਰੈਸ ਸਕੱਤਰ ਗੁਰਪ੍ਰੀਤ ਸਿੰਘ ਚੀਮਾ ਨੇ  ਪ੍ਰੈਸ ਨੋਟ ਜਾਰੀ ਕਰਦਿਆਂ ਹੋਇਆਂ ਕਿਹਾ ਕਿ ਕਿਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਪ੍ਰਧਾਨ ਸਾਰਜ ਸਿੰਘ ਪੰਡੋਰੀ ਦੀ ਅਗਵਾਈ ਹੇਠ ਪਿੰਡ ਠੂਠਗੜ੍ਹ ਵਿਖੇ ਕਿਸਾਨ ਮਨਜੀਤ ਸਿੰਘ ਦੀ ਜ਼ਮੀਨ ਦੀ ਹੋ ਰਹੀ ਕੁਰਕੀ ਨੂੰ ਰੋਕਣ ਲਈ ਕਿਸਾਨ ਦੇ ਘਰ ਕਿਰਤੀ ਕਿਸਾਨ ਯੂਨੀਅਨ ਵੱਲੋਂ ਇਕੱਠ ਕੀਤਾ ਗਿਆ ਹੈ। ਜਿਸ ਵਿੱਚ ਧਰਮਕੋਟ ਦੇ ਚੰਦਨ ਕੁਮਾਰ ਆੜਤੀਆਂ ਦੇ ਵਲੋਂ ਮਨਜੀਤ ਸਿੰਘ ਦੀ ਜਾਮਨੀ ਤੇ ਗੁਰਦੀਪ ਸਿੰਘ ਅਤੇ ਸੁਰਜੀਤ ਸਿੰਘ ਨੂੰ 3,50,000/-ਰੁਪਏ 2015-16 ਸੰਨ ਦੇ ਵਿੱਚ ਦਿੱਤੇ ਸੀ ਅਤੇ ਸੁਰਜੀਤ ਸਿੰਘ, ਗੁਰਦੀਪ ਸਿੰਘ ਚੰਦਨ ਕੁਮਾਰ ਆੜਤੀਆਂ ਦੇ ਫ਼ਸਲ ਵੇਚਦੇ ਰਹੇ ਅਤੇ ਕੁਝ ਸਮੇਂ ਬਾਅਦ ਚੰਦਨ ਕੁਮਾਰ ਆੜਤੀਆਂ ਦੇ ਵਲੋਂ ਆਪਣੀ ਆੜਤ ਨੂੰ ਬੰਦ ਕਰ ਦਿੱਤਾ ਗਿਆ ਅਤੇ ਹੁਣ ਜੋ ਕੇ  ਵਿਆਜ ਲਗਾ ਕੇ ਚੋਵੀ ਲੱਖ ਬਣਾ ਕੇ ਲੈਣ ਦੀ ਮੰਗ ਕੀਤੀ ਗਈ ਗੁਰਦੀਪ ਸਿੰਘ ਅਤੇ ਸੁਰਜੀਤ ਸਿੰਘ ਤੇ ਕੋਰਟ ਕੇਸ ਚੋਵੀ ਲੱਖ ਦਾ ਕਰ ਦਿੱਤਾ ਜਿਸ ਤੇ ਮਨਜੀਤ ਸਿੰਘ ਜੋ ਕੇ ਜਾਮਨ ਸੀ  ਦੀ ਜ਼ਮੀਨ ਦੀ ਕੁਰਕੀ ਕਰਵਾਉਣ ਦੀ ਕਾਰਵਾਈ ਪਾ ਦਿੱਤੀ ਗਈ ਅਤੇ ਅਦਾਲਤ ਦੇ ਫੈਸਲੇ ਮੁਤਾਬਕ  ਕਿਸਾਨ ਮਨਜੀਤ ਸਿੰਘ ਦੀ ਜਮੀਨ ਦੀ ਕੁਰਕੀ ਦੇ ਆਰਡਰ ਆ ਗਏ ਜਿਸ ਨੂੰ ਰੋਕਣ ਲਈ  ਕਿਰਤੀ ਕਿਸਾਨ ਯੂਨੀਅਨ ਕਿਸਾਨ ਮਨਜੀਤ ਸਿੰਘ ਦੇ ਪਿੰਡ ਠੂਠਗੜ ਵਿਖੇ ਪਹੁੰਚੀ ਅਤੇ ਦੋਵਾਂ ਧਿਰਾਂ ਦੇ ਵਿੱਚ ਪੈ ਕੇ ਸਮਝੋਤਾ ਕਰਵਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਆੜਤੀਆਂ ਧਿਰ ਦੇ ਵੱਲੋਂ ਬਾਰ ਬਾਰ ਬੁਲਾਉਣ ਤੇ ਟਾਲਮਟੋਲ ਕੀਤੀ ਗਈ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਸਾਰਜ ਸਿੰਘ ਨੇ ਕਿਹਾ ਕਿ ਉਹ ਕਿਸਾਨ ਮਨਜੀਤ ਸਿੰਘ ਦੇ ਨਾਲ ਮੋਢੇ ਦੇ ਨਾਲ ਮੋਢਾ ਜੋੜ ਕੇ ਖੜੀ ਹੈ ਅਤੇ ਕੁਰਕੀ ਨਹੀਂ ਹੋਣ ਦਿੱਤੀ ਜਾਵੇਗੀ ਜ਼ਿਕਰਯੋਗ ਹੈ ਕਿ ਖਬਰ ਲਿਖੇ ਜਾਣ ਤੱਕ ਕੁਰਕੀ ਕਰਨ ਵਾਸਤੇ ਪ੍ਰਸ਼ਾਸਨ ਪਿੰਡ ਠੂਠਗੜ ਵਿਖੇ ਨਹੀਂ ਪਹੁੰਚਿਆ ਤਾਂ ਨਾਂ ਹੀ ਕੁਰਕੀ ਹੋਈ ਪ੍ਰੈਸ ਨੂੰ ਇਹ ਸਾਰੀ ਜਾਣਕਾਰੀ ਬਲਾਕ ਪ੍ਰਧਾਨ ਸਾਰਜ ਸਿੰਘ ਨੇ ਦਿੱਤੀ

टिप्पणियाँ