ਅੱਜ ਇੰਮੀਗ੍ਰੇਸ਼ਨ ਪੀੜਤ ਪਰਿਵਾਰਾਂ ਦੇ ਹੱਕ ਚ ਬੀਕੇਯੂ ਤੋਤੇਵਾਲ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਕੀਤਾ ਰੋਸ ਪ੍ਰਦਰਸ਼ਨ - ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ

REPORTER SONU RAI 9814363736

 ਅੱਜ ਇੰਮੀਗ੍ਰੇਸ਼ਨ ਪੀੜਤ ਪਰਿਵਾਰਾਂ ਦੇ ਹੱਕ ਚ ਬੀਕੇਯੂ ਤੋਤੇਵਾਲ ਨੇ ਚੰਡੀਗੜ੍ਹ ਦੀਆਂ ਸੜਕਾਂ ਤੇ ਕੀਤਾ ਰੋਸ ਪ੍ਰਦਰਸ਼ਨ - ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ


ਐਸ ਐਸ ਪੀ ਮੋਹਾਲੀ ਨੂੰ ਮੁੱਖ ਮੰਤਰੀ ਦੇ ਨਾਂ ਮੰਗ ਪੱਤਰ ਦੇਂਦੇ ਹੋਏ ਪੀੜਤ ਪਰਿਵਾਰ ਅਤੇ ਕਿਸਾਨ ਆਗੂ ਸੁੱਖ ਗਿੱਲ ਮੋਗਾ ਅਤੇ ਸਾਥੀ


ਚੰਡੀਗੜ੍ਹ ਪੁਲਿਸ ਨੇ ਬੈਰੀਗੇਟਿੰਗ ਕਰਕੇ ਪ੍ਰਦਰਸ਼ਨ ਕਾਰੀਆਂ ਨੂੰ ਸੀ ਐਮ ਹਾਊਸ ਜਾਣ ਤੋਂ ਰੋਕਿਆ 


ਚੰਡੀਗੜ੍ਹ 27  ਬੀਤੇ ਦੋ ਸਾਲਾਂ ਤੋਂ ਆਪਣੇ ਫਸੇ ਹੋਏ ਕਰੋੜਾਂ ਰੁਪੈ ਲੈਣ ਲਈ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਇੰਮੀਗ੍ਰੇਸ਼ਨ ਪੀੜਤ ਲੋਕ ਪੰਜਾਬ ਅਤੇ ਚੰਡੀਗੜ੍ਹ ਪੁਲਿਸ ਦੇ ਤਰਲੇ ਕਰ ਰਹੇ ਸਨ,ਬੇਸ਼ੱਕ ਯੈਲੋਲੀਫ ਇੰਮੀਗ੍ਰੇਸ਼ਨ ਦੇ ਮਾਲਕ ਕੁਲਬੀਰ ਕੌੜਾ ਅਤੇ ਪਤਨੀ ਰੀਤ ਕੌੜਾ ਭਤੀਜਾ ਨਿਸ਼ਾਨ ਕੌੜਾ ਵੱਲੋਂ ਕਈ ਹੋਰ ਇੰਮੀਗ੍ਰੇਸ਼ਨ ਦਾ ਵੀਜਾ ਲੈਂਡ,ਵਾਸਤ ਇੰਮੀਗ੍ਰੇਸ਼ਨ,ਸਰਦਾਰ ਜੀ ਕੰਸਲਟੈਂਟ,ਮੂਵ ਟੂ ਅਬਰੌਡ ਅਤੇ ਹੀਰਾ ਕੰਸਲਟੈਂਟ ਦੇ ਨਾਂ ਤੇ ਚੰਡੀਗੜ੍ਹ ਮੋਹਾਲੀ ਵਿੱਚ ਵੱਖ ਵੱਖ ਥਾਵਾਂ ਤੇ ਦਫਤਰ ਖੋਲਕੇ ਤਕਰੀਬਨ 1500 ਲੋਕਾਂ ਤੋਂ 600 ਕਰੋੜ ਰੁਪੈ ਠੱਗੇ ਹਨ,ਪਰ ਪ੍ਰਸ਼ਾਸ਼ਨ ਇਹਨਾਂ ਕੰਪਨੀਆਂ ਦੇ ਮਾਲਕ ਕੁਲਬੀਰ ਕੌੜਾ ਪਤਨੀ ਰੀਤ ਕੌੜਾ ਅਤੇ ਇਹਨਾਂ ਦੇ ਭਤੀਜੇ ਨਿਸ਼ਾਨ ਕੌੜਾ ਨੂੰ ਫੜਨ ਵਿੱਚ ਅਸਫਲ ਰਹੀ,ਇਸ ਬਾਰੇ ਜਾਣਕਾਰੀ ਦੇਦਿਆਂ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ ਨੇ ਦੱਸਿਆ ਕੇ 350 ਦੇ ਕਰੀਬ ਪੀੜਤ ਉਹਨਾਂ ਨਾਲ ਰਾਬਤਾ ਕਰ ਚੁੱਕੇ ਸਨ ਜਿੰਨਾਂ ਦੇ 35 ਕਰੋੜ ਰੁਪੈ ਕੁਲਬੀਰ ਕੌੜਾ ਅਤੇ ਰੀਤ ਕੌੜਾ ਨੇ ਕੈਨੇਡਾ ਪੀ ਆਰ ਅਤੇ ਵਰਕ ਪਰਮਿਟ ਦੇ ਨਾਂ ਤੇ ਲੈ ਸਨ ਅਤੇ ਤਕਰੀਬਨ ਡੇਡ ਸਾਲ ਬੀਤ ਜਾਣ ਤੇ ਵੀ ਕਿਸੇ ਦਾ ਕੋਈ ਹੱਲ ਨਈ ਹੋਇਆ ਤਾਂ ਪੀੜਤ ਪਰਿਵਾਰਾਂ ਅਤੇ ਭਾਰਤੀ ਕਿਸਾਨ ਯੂਨੀਅਨ ਤੋਤੇਵਾਲ ਵੱਲੋਂ ਮੋਹਾਲੀ ਅਤੇ ਚੰਡੀਗੜ੍ਹ ਦੀਆਂ ਸੜਕਾਂ ਤੇ ਨਾਅਰੇਬਾਜੀ ਕਰਕੇ ਪ੍ਰਦਰਸ਼ਨ ਕੀਤਾ ਗਿਆ ਅਤੇ ਚੰਡੀਗੜ ਪੁਲਿਸ ਵੱਲੋਂ ਵੱਡੇ ਪੱਧਰ ਤੇ ਬੈਰੀਗੇਟਿੰਗ ਕਰਕੇ ਪ੍ਰਦਰਸ਼ਨ ਕਾਰੀਆਂ ਨੂੰ ਰੋਕਿਆ ਗਿਆ,ਪ੍ਰਦਰਸ਼ਨ ਕਾਰੀਆਂ ਵੱਲੋਂ ਪੁਲਿਸ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ,ਇਸ ਮੌਕੇ ਐਸ ਐਸ ਪੀ ਮੋਹਾਲੀ,ਡੀ ਐਸ ਪੀ ਡੀ ਮੋਹਾਲੀ,ਡੀ ਐਸ ਪੀ ਤਲਵਿੰਦਰ ਸਿੰਘ ਗਿੱਲ,ਇੰਸਪੈਕਟਰ ਰਾਜੀਵ ਕੁਮਾਰ ਵੱਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ਼ ਦਵਾਇਆ ਕੇ 15 ਦਿਨਾਂ ਦੇ ਵਿੱਚ-ਵਿੱਚ ਮਸਲੇ ਦਾ ਹੱਲ ਕੱਡਵਾ ਕੇ ਦਿੱਤਾ ਜਾਵੇਗਾ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਸਿਹਤਯਾਬ ਹੋਣ ਤੋਂ ਬਾਅਦ ਜਲਦ ਉਹਨਾਂ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਵੀ ਦਵਾਇਆ,ਇਸ ਮੌਕੇ ਸੂਬਾ ਪ੍ਰਧਾਨ ਸੁੱਖ ਗਿੱਲ ਮੋਗਾ,ਮਲਕੀਤ ਸਿੰਘ ਸ਼ਾਹਕੋਟ ਅਤੇ ਸੁੱਖਦੇਵ ਸਿੰਘ ਹੁਸ਼ਿਆਰਪੁਰ,ਡਾ. ਅਭੀਸ਼ੇਕ,ਜਸਪ੍ਰੀਤ ਮੋਹਾਲੀ,ਰਾਜਪਾਲ ਕੌਰ ਵਿਰਕ,ਅਜੀਤ ਸਿੰਘ ਫਿਰੋਜਪੁਰ,ਰਾਜਿੰਦਰ ਸਿੰਘ ਬਾਘਾਪੁਰਾਣਾ,ਹਰਜਿੰਦਰ ਸਿੰਘ ਪਟਿਆਲਾ,ਕੁਲਦੀਪ ਸਿੰਘ ਬਟਾਲਾ,ਸਤਿੰਦਰ ਸਿੰਘ ਮਾਂਗਟ ਖਰੜ,ਗਗਨਦੀਪ ਸਿੰਘ ਖਰੜ,ਜਸਪ੍ਰੀਤ ਸਿੰਘ ਰਾੜਾ ਸਾਹਿਬ,ਕੁਲਵਿੰਦਰ ਸਿੰਘ ਰਾੜਾ ਸਾਹਿਬ,ਦਲਜੀਤ ਸਿੰਘ ਮਖੂ,ਮਨਜੀਤ ਸਿੰਘ ਫਿਰੋਜਪੁਰ,ਮਾਸਟਰ ਨਰੇਸ਼ ਭੋਗਪੁਰ,ਦੀਪਕ ਠਾਕੁਰ ਜਲੰਧਰ,ਗੁਰਵਿੰਦਰ ਸਿੰਘ,ਕਮਲਜੀਤ ਸਿੰਘ ਪਟਿਆਲਾ,ਰਾਹੁਲ ਜੈਨ ਜੀਰਕਪੁਰ,ਮਨਿੰਦਰ ਬਟਾਲਾ,ਓਮਪ੍ਰਕਾਸ਼ ਫਿਰੋਜਪੁਰ,ਮਨਜੀਤ ਸਿੰਘ ਫਰੀਦਕੋਟ,ਰਹੁਲ ਜੈਨ ਜੀਰਕਪੁਰ,ਸੇਵਾ ਸਿੰਘ ਚੰਡੀਗੜ੍ਹ,ਤਰਸੇਮ ਸਿੰਘ ਜਲੰਧਰ,ਲਖਵਿੰਦਰ ਸਿੰਘ ਕਰਮੂੰਵਾਲਾ,ਪਰਮਜੀਤ ਸਿੰਘ ਗਦਾਈਕੇ,ਸਾਬ ਢਿੱਲੋਂ ਤੋਤੇਵਾਲਾ,ਤਰਨਜੀਤ ਸਿੰਘ ਕਰਮੂੰਵਾਲਾ,ਕਾਲਾ ਕੌਮੀ ਇਨਸਾਫ ਮੋਰਚਾ,ਗਿੱਲ ਲੰਡੇਕੇ,ਰਾਜਿੰਦਰ ਸਿੰਘ ਬਾਘਾਪੁਰਾਣਾ,ਸਰਪੰਚ ਮਲਕੀਤ ਸਿੰਘ,ਸੁਖਦੇਵ ਸਿੰਘ ਪ੍ਰਧਾਨ,ਮਾਸਟਰ ਨਰੇਸ਼ ਭੋਗਪੁਰ,ਬੇਅੰਤ ਸਿੰਘ ਫਤਿਹਾਬਾਦ,ਹਰਜਿੰਦਰ ਸਿੰਘ ਫਿਰੋਜਪੁਰ,ਦਲਜੀਤ ਸਿੰਘ ਮਖੂ,ਹਰਪ੍ਰੀਤ ਸਿੰਘ ਪੱਟੀ,ਜਸਪ੍ਰੀਤ ਚੰਡੀਗੜ੍ਹ,ਗਗਨ ਮੋਰਿੰਡਾ,ਸਤਿੰਦਰ ਮਾਂਗਟ,ਕਰਮਜੀਤ ਸਿੰਘ,ਰਾਜਪਾਲ ਸਿੰਘ,ਹਰਦਿਆਲ ਸਿੰਘ ਭੁੱਲਰ,ਦਵਿੰਦਰ ਸਿੰਘ,ਗੁਰਵਿੰਦਰ ਸਿੰਘ 

ਜੋਤੀ,ਜੀਤ ਸਿੰਘ ਫਿਰੋਜ਼ਪੁਰ,ਰਾਜਪਾਲ ਕੌਰ ਵਿਰਕ,ਨਵਦੀਪ ਕੌਰ,ਓਮ ਪ੍ਰਕਾਸ਼ ਫਰੀਦਕੋਟ,ਰਾਜ ਕੁਮਾਰ ਜਲੰਧਰ,ਦੀਪਕ ਠਾਕੁਰ,ਕੁਲਦੀਪ ਸਿੰਘ ਹਾਂਜੀ,ਰਾਮਪਾਲ ਸਿੰਘ,ਰਮਨਦੀਪ ਸਿੰਘ,ਜੈ ਕਿਸ਼ਨ ਰੋਪੜ,ਰਮਨ ਲੁਧਿਆਣਾ,ਜਸਪ੍ਰੀਤ ਸਿੰਘ ਰਾੜਾ ਸਾਹਿਬ ਆਦਿ ਹਾਜਰ ਸਨ ।

टिप्पणियाँ