ਕੇਪਟਨ ਬਿੱਕਰ ਸਿੰਘ ਸੂਬਾ ਕੋਰ ਕਮੇਟੀ ਮੈਂਬਰ ਤੇ ਕੇਪਟਨ ਬਹਾਦਰ ਸਿੰਘ ਜਿਲਾ ਮੀਤ ਪ੍ਰਧਾਨ ਨਵ- ਨਿਯੁਕਤ --ਭਾਕਿਯੂ ਬਹਿਰਾਮਕੇ

 

REPORTER SONU RAI 9814363736


 ਫੋਜ ਚ ਰਹਿ ਕੇ ਦੇਸ ਦੀ ਰੱਖਿਆ ਕੀਤੀ ਹੁਣ ਦੇਸ ਦੇ ਕਿਸਾਨ ਦੀ ਰੱਖਿਆ ਕਰਾਂਗੇ -- ਕੇਪਟਨ ਬਹਾਦਰ ਸਿੰਘ 


ਧਰਮਕੋਟ 26 ਸਤੰਬਰ ਸੋਨੂੰ ਰਾਏ ਭੋਇਪੁਰ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ, ਸੂਬਾ ਸਕੱਤਰ ਗੁਰਨਾਮ ਸਿੰਘ ਸਾਹਵਾਲਾ, ਸੂਬਾ ਕੋਰ ਕਮੇਟੀ ਮੈਂਬਰ ਬਾਜ ਸਿੰਘ ਸੰਗਲਾ, ਮਲੂਕ ਸਿੰਘ ਮਸਤੇਵਾਲਾ, ਮੁਖਤਿਆਰ ਸਿੰਘ ਮਾਹਲਾ, ਰਛਪਾਲ ਸਿੰਘ ਭਿੰਡਰ ਕਲਾਂ, ਤੋਤਾ ਸਿੰਘ ਬਹਿਰਾਮਕੇ, ਮੁਖਤਿਆਰ ਸਿੰਘ ਚੱਕ ਸਿੰਘ ਪੁਰਾ, ਬਲਵੀਰ ਸਿੰਘ ਮਾਨ, ਸੂਬਾ ਕੈਸ਼ੀਅਰ ਜਗੀਰ ਸਿੰਘ ਫੋਜੀ ਇਹਨਾ ਆਗੂਆਂ ਦੀ ਅਗਵਾਈ ਹੇਠ ਇੱਕ ਵਿਸ਼ੇਸ਼ ਮੀਟਿੰਗ ਗੁਰਦੁਆਰਾ ਕਲਗੀਧਰ ਸਾਹਿਬ ਕੋਟ ਈਸੇ ਖਾਂ ਵਿਖੇ ਕੀਤੀ ਗਈ ਜਿਸ ਵਿੱਚ ਧਰਮਕੋਟ ਹਲਕੇ ਚ ਆਰਮੀ ਦੇ ਸਾਬਕਾ ਸੇਨਿਕਾ ਨੇ ਬਹਿਰਾਮਕੇ ਜਥੇਬੰਦੀ ਦੀ ਚੰਗੀ ਕਾਰਜਸ਼ੈਲੀ ਨੂੰ ਦੇਖਦਿਆ ਹੋਇਆ ਅੱਜ ਜੈ ਕਿਸਾਨ ਵਿੱਚ ਜੈ ਜਵਾਨ ਬਣ ਕੇ ਜਥੇਬੰਦੀ ਵਿਚ ਸ਼ਮੂਲੀਅਤ ਕੀਤੀ ਉਥੇ ਸਾਬਕਾ ਸੇਨਿਕਾ ਨੂੰ ਬਹਿਰਾਮਕੇ ਜਥੇਬੰਦੀ ਦੇ ਪੰਜਾਬ ਬੋਡੀ ਦੇ ਆਗੂਆਂ ਨੇ ਸਿਰੋਪਾਉ ਤੇ ਹਾਰ ਪਾਕੇ ਸਵਾਗਤ ਕੀਤਾ। ਇਸ ਸਮੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਬਚਨ ਸਿੰਘ ਭੁੱਲਰ, ਮੀਤ ਪ੍ਰਧਾਨ ਪੰਜਾਬ ਚਮਕੋਰ ਸਿੰਘ ਉਸਮਾਨਵਾਲਾ ਨੇ ਨਵੇਂ ਭਰਤੀ ਹੋਏ ਕੇਪਟਨ ਬਿੱਕਰ ਸਿੰਘ ਨੂੰ ਐਗਜਿਕਟਿਵ ਮੇਂਬਰ ਪੰਜਾਬ ਤੇ ਕੇਪਟਨ ਬਹਾਦਰ ਸਿੰਘ ਜੀ ਨੂੰ ਜਿਲਾ ਮੀਤ ਪ੍ਰਧਾਨ ਮੋਗਾ ਨਵ ਨਿਯੁਕਤ ਕੀਤਾ ਗਿਆ। ਇਹਨਾ ਦੇ ਨਾਲ ਆਏ ਸਾਬਕਾ ਸੇਨਿਕਾ ਨੂੰ ਵੀ ਪੰਜਾਬ ਤੇ ਜਿਲੇ ਅੰਦਰ ਮੇਬਰ ਭਰਤੀ ਕੀਤਾ ਗਿਆ। ਕੇਪਟਨ ਬਿੱਕਰ ਸਿੰਘ,ਕੇਪਟਨ ਬਹਾਦਰ ਸਿੰਘ ਜੀ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀ ਸੂਬਾ ਪ੍ਰਧਾਨ ਜੀ ਦਾ ਧੰਨਵਾਦ ਕਰਦੇ ਹਾਂ ਕਿ ਜਿਹਨਾ ਨੇ ਸਾਨੂੰ ਮਾਨ ਸਨਮਾਨ ਦਿੱਤਾ ਜੀ। ਇਸ ਸਮੇ ਸਾਮਿਲ ਸਾਬਕਾ ਸੇਨਿਕ ਸੂਬੇਦਾਰ ਤਰਸੇਮ ਸਿੰਘ, ਕੇਪਟਨ ਸੁਖਦੇਵ ਸਿੰਘ, ਸੂਬੇਦਾਰ ਜੀ ਐਸ ਸੰਧੂ, ਕਰਮਜੀਤ ਸਿੰਘ, ਸੂਬੇਦਾਰ ਕੇਵਲ ਸਿੰਘ, ਅਵਤਾਰ ਸਿੰਘ, ਸੂਬੇਦਾਰ ਜਸਵਿੰਦਰ ਸਿੰਘ, ਗੱਜਣ ਸਿੰਘ, ਸ਼ੇਰ ਸਿੰਘ, ਕੇਪਟਨ ਤੇਜਾ ਸਿੰਘ, ਹਾਕਮ ਸਿੰਘ, ਜਸਵੀਰ ਸਿੰਘ, ਗੁਰਬਚਨ ਸਿੰਘ, ਦਲੇਰ ਸਿੰਘ, ਰੂਪ ਸਿੰਘ, ਕੇਪਟਨ ਜਗਰਾਜ ਸਿੰਘ, ਰਾਮਪਾਲ ਸਿੰਘ, ਹਰਦੇਵ ਸਿੰਘ, ਨਿਰਮਲ ਸਿੰਘ, ਮਨਜੀਤ ਸਿੰਘ, ਗੁਰਪ੍ਰੀਤ ਸਿੰਘ, ਕੇਪਟਨ ਬਲਜੀਤ ਸਿੰਘ, ਦਰਸਨ ਸਿੰਘ ਸਾਮਿਲ ਹੋਏ ਉਹਨਾਂ ਜਥੇਬੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿੱਥੇ ਅਸੀ ਫੋਜ ਚ ਭਰਤੀ ਹੋ ਕੇ ਦੇਸ ਦੀ ਰੱਖਿਆ ਕੀਤੀ ਹੁਣ ਅਸੀ ਰਿਟਾਇਰ ਹੋ ਕੇ ਜੈ ਕਿਸਾਨ ਦੀ ਰੱਖਿਆ ਕਰਾਂਗੇ ਤੇ ਸੰਭੂ ਬਾਰਡਰ ਤੇ 228 ਦਿਨ ਤੋ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਆਪਣਾ ਯੋਗਦਾਨ ਪਾਵਾਂਗੇ ਇਸ ਮੋਕੇ ਗੁਰਮੁਖ ਸਿੰਘ ਇਕਾਈ ਪ੍ਰਧਾਨ ਮੋਜੇਵਾਲਾ, ਮਹਿੰਦਰ ਸਿੰਘ, ਸੁਖਵਿੰਦਰ ਸਿੰਘ ਵਿਰਕ ਮੋਜੇਵਾਲਾ ਆਦਿ ਕਿਸਾਨ ਆਗੂ ਤੇ ਵਰਕਰ ਹਾਜਰ ਸਨ।

टिप्पणियाँ