ਮੈਡੀਕਲ ਪ੍ਰੈਕਟੀਸ਼ਨ ਬਲਾਕ ਧਰਮਕੋਟ ਦੀ ਹੋਈ ਮੀਟਿੰਗ ਧਰਮਕੋਟ



 REPORTER SONU RAI 9814363736

ਮੈਡੀਕਲ ਪ੍ਰੈਕਟੀਸ਼ਨ ਬਲਾਕ ਧਰਮਕੋਟ ਦੀ ਹੋਈ ਮੀਟਿੰਗ ਧਰਮਕੋਟ, 25 ਸਤੰਬਰ - ਮੈਡੀਕਲ ਪ੍ਰੈਕਟੀਸ਼ਨ ਬਲਾਕ ਧਰਮਕੋਟ ਦੀ ਮਹੱਤਵਪੂਰਨ ਮੀਟਿੰਗ ਡਾਕਟਰ ਹਰਮੀਤ ਸਿੰਘ ਲਾਡੀ ਦੀ ਪ੍ਰਧਾਨਗੀ ਹੇਠ ਮਹਾਰਾਜਾ ਪੈਲਸ ਧਰਮਕੋਟ ਵਿਖੇ ਹੋਈ। ਮੀਟਿੰਗ ਦੀ ਸ਼ੁਰੂਆਤ ਜਰਨਲ ਸਕੱਤਰ ਅਜੀਤ ਸਿੰਘ ਜਨੇਰ ਨੇ ਕੀਤੀ। ਇਸ ਮੌਕੇ ਤੇ ਕਈ ਮਹੱਤਵਪੂਰਨ ਡਾਕਟਰਾਂ ਨੇ ਹਾਜ਼ਰੀ ਭਰੀ, ਜਿਨ੍ਹਾਂ ਵਿੱਚ ਹੱਡੀਆਂ ਦੇ ਮਾਹਰ ਡਾ. ਮਨਵਿੰਦਰ ਸਿੰਘ ਅਤੇ ਦਿਮਾਗ ਦੇ ਰੋਗਾਂ ਦੇ ਮਾਹਰ ਡਾ. ਰਾਧਿਕਾ ਪ੍ਰੇਮ ਹਸਪਤਾਲ ਮੋਗਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ।


ਮੀਟਿੰਗ ਦੌਰਾਨ ਪ੍ਰੇਮ ਹਸਪਤਾਲ ਵਿੱਚ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਜੋੜਾਂ ਦੇ ਦਰਦਾਂ ਅਤੇ ਸਰਵੈਕਲ ਰੋਗਾਂ ਦੇ ਇਲਾਜ ਬਾਰੇ ਵਿਸਤਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ। ਇਸ ਤੋਂ ਇਲਾਵਾ, ਕਈ ਹੋਰ ਮੈਡੀਕਲ ਪ੍ਰੈਕਟੀਸ਼ਨਰ ਵੀ ਮੌਜੂਦ ਸਨ, ਜਿਨ੍ਹਾਂ ਵਿੱਚ ਕੁਸਮ ਗੁਰਸੇਵਕ ਸਿੰਘ, ਹਰਜੀਤ ਸਿੰਘ, ਅਨਿਲ ਕੁਮਾਰ, ਇੰਦਰਜੀਤ ਬੰਗਾਲੀ, ਡਾ. ਨੰਦ ਸਿੰਘ, ਗੁਰਨਾਮ ਸਿੰਘ, ਗੁਰਸੇਵਕ ਸਿੰਘ, ਸਤਨਾਮ ਸਿੰਘ, ਅਮਰ ਕੁਲਦੀਪ ਸਿੰਘ, ਸੁਰਜੀਤ ਸਿੰਘ, ਮੁਕੰਦ ਸਿੰਘ, ਅਤੇ ਸਤਭਾਗ ਸਿੰਘ ਸ਼ਾਮਿਲ ਸਨ।


ਜਿਲਾ ਸਲਾਹਕਾਰ ਹਰਬੰਸ ਸਿੰਘ ਨੇ ਆਪਣੇ ਸੰਬੋਧਨ ਵਿੱਚ ਨੌਜਵਾਨੀ ਵਿੱਚ ਵੱਧ ਰਹੇ ਨਸ਼ਿਆਂ ਦੇ ਪ੍ਰਭਾਵ ਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਨਸ਼ਾ ਸਿਰਫ ਨੌਜਵਾਨਾਂ ਨੂੰ ਹੀ ਨਹੀਂ, ਸਗੋਂ ਪੂਰੇ ਪਰਿਵਾਰ ਨੂੰ ਬਰਬਾਦ ਕਰ ਰਿਹਾ ਹੈ। ਇਸ ਲਈ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਕਰਨ ਦੀ ਜ਼ਰੂਰਤ ਹੈ। ਨਸ਼ਿਆਂ ਦੀ ਬਰਬਾਦੀ ਸਿਰਫ ਇੱਕ ਵਿਅਕਤੀ ਦੀ ਨਹੀਂ, ਸਗੋਂ ਸਮਾਜ ਦੇ ਪੱਧਰ 'ਤੇ ਹੈ।


ਜਸਵੀਰ ਸਿੰਘ ਜਨੇਰ ਅਤੇ ਡਾਕਟਰ ਕੁਲਵੰਤ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਪਿੰਡਾਂ ਅਤੇ ਮਹੱਲਿਆਂ ਵਿੱਚ ਸਾਡੇ ਮੈਂਬਰ ਸਾਫ ਸुथਰੀ ਪ੍ਰੈਕਟਿਸ ਕਰ ਰਹੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਨਸ਼ਾ ਸਮਗਲਰਾਂ ਨੂੰ ਕਾਨੂੰਨ ਦੇ ਹਾਲੇ ਵਿੱਚ ਲਿਆਉਣ ਲਈ ਪੱਕੇ ਢੰਗ ਨਾਲ ਕਾਰਵਾਈ ਕੀਤੀ ਜਾਵੇ, ਪਰ ਉਹਨਾਂ ਪ੍ਰੈਕਟਿਸ ਕਰ ਰਹੇ ਸਹੀ ਡਾਕਟਰਾਂ ਨੂੰ ਪਰੇਸ਼ਾਨ ਨਾ ਕੀਤਾ ਜਾਵੇ।


ਬਲਾਕ ਪ੍ਰਧਾਨ ਡਾਕਟਰ ਹਰਮੀਤ ਸਿੰਘ ਲਾਡੀ ਨੇ ਪ੍ਰੈਸ ਨੂੰ ਦੱਸਿਆ ਕਿ ਜਥੇਬੰਦੀ ਸਿਰਫ ਉਹਨਾਂ ਡਾਕਟਰਾਂ ਨੂੰ ਮੈਂਬਰਸ਼ਿਪ ਦਿੰਦੀ ਹੈ, ਜਿਨ੍ਹਾਂ ਦੀ ਪਿੰਡਾਂ ਦੀ ਪੰਚਾਇਤ ਤੋਂ ਤਸਦੀਕ ਹੋ ਚੁੱਕੀ ਹੋਵੇ। ਉਹਨਾਂ ਡਾਕਟਰਾਂ ਨੂੰ ਜਲਦੀ ਤੋਂ ਜਲਦੀ ਮੈਂਬਰਸ਼ਿਪ ਲਈ ਅਪੀਲ ਕੀਤੀ ਗਈ, ਜਿਹਨਾਂ ਨੇ ਹੁਣ ਤੱਕ ਮੈਂਬਰਸ਼ਿਪ ਨਹੀਂ ਲਈ, ਤਾਂ ਜੋ ਜਥੇਬੰਦੀ ਨੂੰ ਹੋਰ ਮਜ਼ਬੂਤ ਅਤੇ ਕਾਮਯਾਬ ਬਣਾਇਆ ਜਾ ਸਕੇ।

टिप्पणियाँ