ਧਰਮਕੋਟ ਸਕੂਲ ਦਾ ਮਾਮਲਾ ਭਖਿਆ

 

REPORTER SONU RAI 9814363736


Facebook link। https://www.facebook.com/sonatvpunjab?mibextid=ZbWKwL
ਧਰਮਕੋਟ, 23 ਸਤੰਬਰ ਸਥਾਨਕ ਕਸਬੇ ਧਰਮਕੋਟ ਵਿੱਚ ਸਥਿਤ ਬਿਨਾਂ ਮਾਨਤਾ ਪ੍ਰਾਪਤ 'ਹੱਬ ਪਲੇ ਵੇ' ਸਕੂਲ ਵਿੱਚ ਇੱਕ ਢਾਈ ਸਾਲ ਦੇ ਬੱਚੇ ਉੱਤੇ ਤਸ਼ੱਦਦ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਕਾਰਨ ਬੱਚੇ ਨੂੰ ਡਿਪਰੈਸ਼ਨ ਵਿੱਚ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।  
Insta graam link।  https://www.instagram.com/punjabsonatv?igsh=MXFkZTlnbHEzOGpucA==
ਬੱਚੇ ਦੇ ਮਾਤਾ-ਪਿਤਾ ਦੁਆਰਾ ਪ੍ਰਾਪਤ ਜਾਣਕਾਰੀ ਅਨੁਸਾਰ, ਬੀਤੇ ਸ਼ੁਕਰਵਾਰ ਨੂੰ ਬੱਚੇ ਦੇ ਪਿਤਾ ਸੁਖਪ੍ਰੀਤ ਸਿੰਘ ਨੇ ਆਪਣੇ ਢਾਈ ਸਾਲਾ ਪੁੱਤਰ ਮਹਿਰੂਪ ਸਿੰਘ ਨੂੰ ਸਵੇਰੇ 10 ਵਜੇ ਸਕੂਲ ਦੇ ਵਿੱਚ ਸਹੀ ਸਲਾਮਤ ਛੱਡਿਆ। ਪਰ ਜਦੋਂ ਸਾਢੇ 12 ਵਜੇ ਦੇ ਕਰੀਬ ਉਹ ਬੱਚੇ ਨੂੰ ਲੈਣ ਪਹੁੰਚੇ, ਤਾਂ ਬੱਚਾ ਨਡਾਲ ਹੋਇਆ ਪਿਆ ਸੀ। ਸੁਖਪ੍ਰੀਤ ਨੇ ਬੱਚੇ ਨੂੰ ਤੁਰੰਤ ਡਾਕਟਰ ਕੋਲ ਲਿਜਾਇਆ, ਜਿੱਥੇ ਇਹ ਪਤਾ ਲੱਗਾ ਕਿ ਬੱਚੇ ਨੂੰ ਬੁਖਾਰ ਸੀ ਅਤੇ ਉਹ ਸਹਿਮਿਆ ਹੋਇਆ ਸੀ। ਬੱਚੇ ਦੀ ਸਿਹਤ ਦਿਨ ਭਰ ਵਿੱਚ ਬਦਤਰ ਹੋਣ ਲੱਗੀ, ਜਿਸ ਕਾਰਨ ਉਸ ਨੂੰ ਅੰਤ ਵਿੱਚ ਮੋਗਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ।
You tube link https://youtube.com/@sonatvpunjab83?si=2vqMoPx6iBDyJA5n
ਸੁਖਪ੍ਰੀਤ ਸਿੰਘ ਅਨੁਸਾਰ, ਜਦੋਂ ਉਹ ਆਪਣੇ ਪਿਤਾ ਰਾਜੂ ਛਾਬੜਾ ਦੇ ਨਾਲ ਸਕੂਲ ਦੇ ਇੰਚਾਰਜ ਆਸ਼ੀਸ਼ ਸ਼ਰਮਾ ਨਾਲ ਗੱਲ ਕਰਨ ਪਹੁੰਚੇ, ਤਾਂ ਉਹਨਾਂ ਨਾਲ ਬਹਿਸ ਹੋ ਗਈ। ਇੰਚਾਰਜ ਨੇ ਨਿਰਾਸ਼ਾ ਜਾਹਿਰ ਕਰਦੇ ਹੋਏ ਗਾਲੀ ਗਲੋਚ ਕੀਤੀ ਅਤੇ ਸਾਡੇ ਨਾਲ ਮਾਰਕੁੱਟ ਵੀ ਕੀਤੀ। ਅਤੇ ਉਹਨਾਂ ਵਲੋਂ ਮੇਰੇ ਸਿਰ ਦੇ ਵਿੱਚ ਲੱਕੜ ਦਾ ਬਾਲਾ ਮਾਰਿਆ ਜਿਸ ਨਾਲ ਮੇਰੇ ਮੱਥੇ 'ਤੇ ਵੀ ਸੱਟਾਂ ਆਈਆਂ। ਸਿਵਲ ਹਸਪਤਾਲ ਮੋਗਾ ਦੇ ਵੱਲੋਂ ਐਮ,ਐਲ ਆਰ ਧਰਮਕੋਟ ਪੁਲਿਸ ਸਟੇਸ਼ਨ ਵਿਖੇ ਭੇਜ ਦਿੱਤੀ ਗਈ 

ਸਕੂਲ ਦੇ ਮਾਲਕ ਭਾਵਨਾ ਅਤੇ ਆਸ਼ੀਸ਼ ਕੁਮਾਰ ਧਰਮਕੋਟ
Twitter link https://x.com/kulwantroy80?t=Kc2eqSrKOUxoRuRymK-x5A&s=09
ਇਸ ਸੰਬੰਧੀ ਧਰਮਕੋਟ ਪ੍ਰੈਸ ਕਲੱਬ ਦੇ ਪੱਤਰਕਾਰ ਨੇ ਜਦੋਂ ਸਕੂਲ ਪ੍ਰਬੰਧਕਾਂ ਨਾਲ ਸੰਪਰਕ ਕੀਤਾ, ਤਾਂ ਉਹਨਾਂ ਨੇ ਕਿਹਾ ਕਿ ਪਹਿਲੀ ਗੱਲ ਤਾਂ ਸਾਨੂੰ ਸਕੂਲ ਦੇ ਲਈ ਮਾਨਤਾ ਲੈਣ ਦੀ ਜਰੂਰਤ ਨਹੀਂ ਦੂਸਰੀ ਗੱਲ ਬੱਚੇ ਦੀ ਸਿਹਤ ਬਾਰੇ ਉਹਨਾਂ ਦਾ ਕਹਿਣਾ ਕਿ ਜਦੋਂ ਬੱਚਾ ਸਕੂਲ ਹੈ ਉਸ ਵਕਤ ਵੀ ਠੀਕ ਸੀ ਤੇ ਜਾਨ ਵੇਲੇ ਵੀ ਠੀਕ ਸੀ। ਜਦੋਂ ਉਹਨਾਂ ਦੇ ਕੋਲੋਂ ਸੀਸੀ ਟੀਵੀ ਦੀ ਫੁਟੇਜ ਮੰਗੀ ਗਈ ਤਾਂ ਉਹਨਾਂ ਦਾ ਕਹਿਣਾ ਹੈ ਕਿ ਸਾਡੇ ਕੈਮਰੇ ਖਰਾਬ ਹਨ ਜਿੱਥੋਂ ਕਿ ਮਾਮਲਾ ਸ਼ੱਕੀ ਲੱਗਦਾ ਹੈ ਉਹਨਾਂ ਨੇ ਕਿਹਾ ਕਿ ਸਾਡੇ ਤੇ ਦੋਸ਼ ਬੇਬੁਨਿਆਦ ਹਨ ਫਿਲਹਾਲ ਪੁਲਿਸ ਨੂੰ ਇਸ ਮਾਮਲੇ ਦੀ ਸੂਚਨਾ ਦਿੱਤੀ ਗਈ ਹੈ, ਪਰ ਖਬਰ ਲਿਖਣ ਤੱਕ ਕੋਈ ਕਾਨੂੰਨੀ ਕਾਰਵਾਈ ਨਹੀਂ ਕੀਤੀ ਗਈ।

ਇਸ ਮਾਮਲੇ ਬਾਰੇ ਧਰਮਕੋਟ ਦੇ AIO ਜਸਵਿੰਦਰ ਸਿੰਘ ਨੇ ਕਿਹਾ ਕਿ ਕਾਨੂੰਨੀ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕੀਤਾ ਜਾਵੇਗਾ।

ਬੱਚੇ ਦੇ ਦਾਦੇ ਰਾਜੂ ਛਾਬੜਾ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ, ਸਿਖਿਆ ਮੰਤਰੀ ਅਤੇ ਮੋਗਾ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਅਪੀਲ ਕੀਤੀ ਹੈ ਕਿ ਬਿਨਾਂ ਮਾਨਤਾ ਪ੍ਰਾਪਤ ਸਕੂਲਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ, ਤਾਂ ਜੋ ਲੋਕ ਅਜਿਹੇ ਠੱਗਾਂ ਦੇ ਝਾਂਸੇ 'ਚ ਨਾ ਆਉਣ।

टिप्पणियाँ