ਗੁਰਦਾਸਪੁਰ-ਕਲਾਂਨੌਰ ਤੋ ਬਟਾਲਾ : ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਦਰਦਨਾਕ ਮੌਤ, ਇਲਾਕੇ 'ਚ ਸੋਗ ਦੀ ਲਹਿਰ

 

ਗੁਰਦਾਸਪੁਰ-ਕਲਾਂਨੌਰ ਤੋ ਬਟਾਲਾਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਦਰਦਨਾਕ ਮੌਤ, ਇਲਾਕੇ 'ਚ ਸੋਗ ਦੀ ਲਹਿਰ

 (ਲਵਪ੍ਰੀਤ ਸਿੰਘ ਖੁਸ਼ੀ ਪੁਰ )

ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਖੁਸ਼ੀਪੁਰ ਦੇ ਪ੍ਰਸਿੱਧ ਗ੍ਰੰਥੀ ਬਾਬਾ ਤਰਲੋਕ ਸਿੰਘ ਪੱਪੂ (58) ਦੀ ਮੰਗਲਵਾਰ ਬਾਅਦ ਦੁਪਹਿਰ ਕਲਾਨੌਰ ਬਟਾਲਾ ਮਾਰਗ 'ਤੇ ਪੈਂਦੇ ਅੱਡਾ ਖੁਸ਼ੀਪੁਰ ਤੇ ਅੱਡਾ ਔਜਲਾ ਦੇ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ ਮੌਕੇ 'ਤੇ ਮੌਤ.

Gurdaspur News : ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਦਰਦਨਾਕ ਮੌਤ, ਇਲਾਕੇ 'ਚ ਸੋਗ ਦੀ ਲਹਿਰ

ਲਾਨੌਰ : ਪੁਲਿਸ ਥਾਣਾ ਕਲਾਨੌਰ ਅਧੀਨ ਆਉਂਦੇ ਪਿੰਡ ਖੁਸ਼ੀਪੁਰ ਦੇ ਪ੍ਰਸਿੱਧ ਗ੍ਰੰਥੀ ਬਾਬਾ ਤਰਲੋਕ ਸਿੰਘ ਪੱਪੂ (58) ਦੀ ਮੰਗਲਵਾਰ ਬਾਅਦ ਦੁਪਹਿਰ ਕਲਾਨੌਰ ਬਟਾਲਾ ਮਾਰਗ 'ਤੇ ਪੈਂਦੇ ਅੱਡਾ ਖੁਸ਼ੀਪੁਰ ਤੇ ਅੱਡਾ ਔਜਲਾ ਦੇ ਦਰਮਿਆਨ ਵਾਪਰੇ ਦਰਦਨਾਕ ਹਾਦਸੇ ਵਿੱਚ ਮੌਕੇ 'ਤੇ

ਗ੍ਰੰਥੀ ਬਾਬਾ ਤਰਲੋਕ ਸਿੰਘ ਦੀ ਬੇਵਕਤੀ ਮੌਤ ਹੋਣ ਕਾਰਨ ਇਲਾਕੇ ਦੀਆਂ ਨਾਨਕ ਨਾਮ ਲੇਵਾ ਸੰਗਤਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆਂ ਗ੍ਰੰਥੀ ਸਿੰਘ ਤਰਲੋਕ ਸਿੰਘ ਦੇ ਵੱਡੇ ਭਰਾ ਸੰਤੋਖ ਸਿੰਘ, ਨੇ ਦੱਸਿਆ ਕਿ ਬਾਬਾ ਤਰਲੋਕ ਸਿੰਘ ਆਪਣੀ ਪਤਨੀ ਦੀ ਦਵਾਈ ਲੈਣ ਲਈ ਅੱਡਾ ਕਿਲਾ ਲਾਲ ਸਿੰਘ ਵਿਖੇ ਮੋਟਰਸਾਈਕਲ ਰਾਹੀਂ ਜਾ ਰਿਹਾ ਸੀ ਕਿ ਜਦੋਂ ਉਹ ਖੁਸ਼ੀਪੁਰ ਤੋਂ ਔਜਲਾ ਦਰਮਿਆਨ ਸੜਕ 'ਤੇ ਮੋਟਰਸਾਈਕਲ ਸਮੇਤ ਸੜਕ 'ਤੇ ਖੜ੍ਹਾ ਸੀ ਕਿ ਕਲਾਨੌਰ ਵਾਲੇ ਪਾਸੇ ਤੋਂ ਬਟਾਲੇ ਵਾਲੇ ਪਾਸੇ ਨੂੰ ਜਾ ਰਹੇ ਪੀਲੇ ਰੰਗ ਦੇ ਹੈਡਰਾ ਨੇ ਗ੍ਰੰਥੀ ਸਿੰਘ ਬਾਬਾ ਤਰਲੋਕ ਸਿੰਘ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਅਤੇ ਹੈਡਰੇ ਹੇਠਾਂ ਆਉਣ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ।

ਤਰਲੋਕ ਸਿੰਘ ਦੀਆਂ ਦੋ ਬੇਟੀਆਂ ਅਤੇ ਇੱਕ ਬੇਟਾ ਹੈ। ਬੇਟਾ ਚਾਰ ਮਹੀਨੇ ਪਹਿਲਾਂ ਹੀ ਇਟਲੀ ਰੋਜ਼ੀ ਰੋਟੀ ਕਮਾਉਣ ਵਾਸਤੇ ਗਿਆ ਹੋਇਆ ਹੈ। ਇੱਥੇ ਦੱਸਣਯੋਗ ਹੈ ਕਿ ਬਾਬਾ ਤਰਲੋਕ ਸਿੰਘ ਪਿਛਲੇ 40 ਸਾਲ ਤੋਂ ਵੱਖ-ਵੱਖ ਪਿੰਡਾਂ ਵਿੱਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਤੋਂ ਇਲਾਵਾ ਪਿੰਡ ਖੁਸ਼ੀਪੁਰ ਦੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਦੀ ਸੇਵਾ ਕਰ ਰਹੇ ਸਨ ਜਦ ਕਿ ਇਸ ਤੋਂ ਪਹਿਲਾਂ ਗੁਰਦੁਆਰਾ ਲੋਹ ਲੰਗਰ ਸਾਹਿਬ ਖੁਸ਼ੀਪੁਰ ਵਿੱਚ ਵੀ ਗ੍ਰੰਥੀ ਸਿੰਘ ਵਜੋਂ ਸੇਵਾਵਾਂ ਨਿਭਾ ਚੁੱਕੇ ਸਨ। ਗੁਰਬਾਣੀ ਦੇ ਵਿਆਖਿਆ ਅਤੇ ਸੁਰੀਲਾ ਪਾਠ ਕਰਨ ਵਾਲੇ ਬਾਬਾ ਤਰਲੋਕ ਸਿੰਘ ਦੀ ਬੇਵਕਤੀ ਮੌਤ ਹੋਣ ਕਾਰਨ ਆਸ-ਪਾਸ ਦੇ ਪਿੰਡਾਂ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।.

 ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਦਰਦਨਾਕ ਮੌਤ, ਇਲਾਕੇ 'ਚ ਸੋਗ ਦੀ ਲਹਿਰ ਸੜਕ ਹਾਦਸੇ 'ਚ ਗ੍ਰੰਥੀ ਸਿੰਘ ਦੀ ਦਰਦਨਾਕ ਮੌਤ, ਇਲਾਕੇ 'ਚ ਸੋਗ ਦੀ ਲਹਿਰ

ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਪੁਲਿਸ ਥਾਣਾ ਕਲਾਨੌਰ ਦੇ ਐੱਸਐੱਚਓ ਮੇਜਰ ਸਿੰਘ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ। ਇਸ ਮੌਕੇ ਐੱਸਐੱਚਓ ਮੇਜਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਗ੍ਰੰਥੀ ਤਰਲੋਕ ਸਿੰਘ ਦੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਪੁਲਿਸ ਥਾਣਾ ਕਲਾਨੌਰ ਵੱਲੋਂ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।.


टिप्पणियाँ