ਗਣਪਤੀ ਬੱਪਾ ਮੋਰੀਆਂ ਅਗਲੇ ਸਾਲ ਜਲਦੀ ਆਉਣਾ ਦੇ ਗਗਨ ਚੁੱਭੀ ਜੈਕਾਰਿਆਂ ਦੇ ਨਾਲ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਗਈ

... 

ਧਰਮਕੋ ਸੋਨੂੰ ਰਾਏ ਭੋਏਂਪੁਰ ਸ੍ਰੀ ਮਹਾਂਕਾਲੀ ਮਾਤਾ ਮੰਦਰ ਦੇ ਵਿੱਚ ਪਿਛਲੇ 9 ਦਿਨਾਂ ਤੋਂ ਚਲ ਰਿਹਾ ਗਣਪਤੀ ਮਹਾਂ ਉਤਸਵ ਅੱਜ ਸਮਾਪਤ ਹੋ ਗਿਆ ਅੱਜ ਸ੍ਰੀ ਮਹਾਂਕਾਲੀ ਮਾਤਾ ਮੰਦਰ ਦੇ ਵਿੱਚ ਮੰਦਰ ਪ੍ਰਬੰਧਕਾ ਦੇ ਵੱਲੋਂ ਪੰਡਿਤ ਸੂਰਿਆ ਮੋਹਨ ਸ਼ਾਸਤਰੀ ਜੀ ਦੀ ਯੋਗ ਅਗਵਾਈ ਹੇਠ ਲਾਲ ਬਾਦਸ਼ਾਹ ਸ੍ਰੀ ਗਣੇਸ਼ ਜੀ ਮਹਾਰਾਜ ਦੀ ਵਿਸ਼ਾਲ ਸ਼ੋਭਾ ਯਾਤਰਾ ਧਰਮਕੋਟ ਦੇ ਮੇਨ ਬਾਜ਼ਾਰ ਦੇ ਵਿੱਚ ਕੱਢੀ ਗਈ ਸ਼ੋਭਾ ਯਾਤਰਾ ਦੇ


 ਦੌਰਾਨ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਅਤੇ ਉਹਨਾਂ ਦੀ ਸਾਰੀ ਟੀਮ ਸ਼ੋਭਾ ਯਾਤਰਾ ਦੇ ਵਿੱਚ ਨਾਲ਼ ਨਾਲ਼ ਸਾਰੇ ਸ਼ਹਿਰ ਦੀ ਪਰਿਕਰਮਾ ਕਰਦੀ ਹੋਈ ਨਜ਼ਰ ਆਈ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਬਲਜਿੰਦਰ ਸਿੰਘ ਬਰਾੜ ਅਤੇ ਸ਼ਹਿਰੀ ਪ੍ਰਧਾਨ ਗੁਰਮੇਲ ਸਿੰਘ ਸਿੱਧੂ ਨੇ ਵੀ ਲਾਲ ਬਾਦਸ਼ਾਹ ਸ੍ਰੀ ਗਣੇਸ਼ ਮਹਾਰਾਜ ਦਾ ਆਸ਼ੀਰਵਾਦ ਪ੍ਰਾਪਤ ਕੀਤਾ ਇਸ ਵਿਸ਼ਾਲ ਸ਼ੋਭਾ ਯਾਤਰਾ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਸ਼ਹਿਰ ਨਿਵਾਸੀ ਅਤੇ ਆਸ ਪਾਸ ਦੇ ਪਿੰਡਾਂ ਦੇ ਲੋਕਾਂ ਨੇ ਇਸ ਵਿੱਚ ਹਿੱਸਾ ਲਿਆ ਇਸ ਸ਼ੋਭਾ ਯਾਤਰਾ ਦਾ ਥਾਂ ਥਾਂ ਤੇ ਭਰਵਾਂ ਸਵਾਗਤ ਕੀਤਾ ਗਿਆ ਅਤੇ ਤਰ੍ਹਾਂ ਤਰ੍ਹਾਂ ਦੇ ਲੰਗਰ ਲਗਾਏ ਗਏ ਸ਼ਹਿਰ ਦੀ ਪਰਿਕਰਮਾ ਕਰਨ ਤੋਂ ਬਾਅਦ ਸ੍ਰੀ


 ਗਣੇਸ਼ ਜੀ ਮਹਾਰਾਜ ਦੀ ਮੂਰਤੀ ਵਿਸਰਜਨ ਕਰਨ ਦੇ ਲਈ ਸਤਿਲੁਜ ਦਰਿਆ ਤੇ ਪਹੁੰਚੀ ਜਿਥੇ ਮੂਰਤੀ ਵਿਸਰਜਨ ਕੀਤਾ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਗੁਰਮੀਤ ਮੁਖੀਜਾ, ਹਰਪ੍ਰੀਤ ਸਿੰਘ ਰਿੱਕੀ, ਮੰਗਾ ਮੰਤਰੀ, ਡਾਕਟਰ ਗੁਰਮੀਤ ਸਿੰਘ ਗਿੱਲ, ਬੋਬੀ ਕਟਾਰੀਆ, ਅਸ਼ੋਕ ਬਜਾਜ, ਸੁਰਜੀਤ ਕੌੜਾ, ਅਮਰਜੀਤ ਸਿੰਘ ਬੀਰਾ, ਵਿਸ਼ਾਲ ਨਰੂਲਾ, ਪ੍ਰੀਤਮ ਪੰਡਿਤ,ਭਗਤ ਰਿੰਕੂ ਦੈਵਾ, ਸ਼ਾਮਾਂ ਮੌਲੜੀ,ਬੱਬੂ ਆੜਤੀਆਂ, ਗੁਰਬਖਸ਼ ਸਿੰਘ ਕੁੱਕੂ, ਅਨੂਪ ਮੋਲੜੀ, ਰਾਜ਼ ਕੁਮਾਰ ਸ਼ਰਮਾ, ਡਾਕਟਰ ਰਵਿੰਦਰ ਸਿੰਘ ਗਿੱਲ, ਡਾਕਟਰ ਤੇਜਬੀਰ ਸਿੰਘ,ਚੰਦਨ ਨੋਹਰੀਆ, ਦਰਸ਼ਨ ਲਾਲ ਅਰੋੜਾ, ਬਬਲੂ ਛਾਬੜਾ,ਲਖਜਿੰਦਰ ਸਿੰਘ ਪੱਪੂ, ਗੁਰਜੰਟ ਸਿੰਘ ਚਾਹਲ, ਸਤਪਾਲ ਰੇਹੜੀ ਵਾਲਾ,ਰਮੇਸ਼ ਨੋਹਰੀਆ ਆਦਿ ਵੱਡੀ ਗਿਣਤੀ ਦੇ ਵਿੱਚ ਰਾਜਸੀ,ਧਾਰਮਿਕ, ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇ ਅਤੇ ਸ਼ਹਿਰ ਨਿਵਾਸੀ ਹਾਜ਼ਰ ਸਨ

टिप्पणियाँ