ਪੱਕੇ ਘਰਾਂ ਦੀ ਗ੍ਰਾਂਟ ਲਈ ਡਿਪਟੀ ਕਮਿਸ਼ਨਰ ਨੂੰ ਲਗਾਈ ਗੁਹਾਰ

 

ਖਬਰਾਂ ਲਗਵਾਉਣ ਲਈ ਸੰਪਰਕ ਕਰੋ ਚੀਫ਼ ਸੋਨੂੰ ਰਾਏ 9814363736 ਧਰਮਕੋਟ ਮੋਗਾ ਪੰਜਾਬ 

ਪੱਕੇ ਘਰਾਂ ਦੀ ਗ੍ਰਾਂਟ ਲਈ ਡਿਪਟੀ ਕਮਿਸ਼ਨਰ ਨੂੰ ਲਗਾਈ ਗੁਹਾਰ

ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀ ਪੁਰ 

ਗੁਰਦਾਸਪੁਰ 13 ਸਤੰਬਰ You tube channel

ਹਲਕਾ ਡੇਰਾ ਬਾਬਾ ਨਾਨਕ ਦੇ ਕੁਝ ਪਿੰਡਾਂ ਪਸਣਾਵਾਲ , ਸ਼ਾਹਪੁਰ ਜੱਜਾਂ, ਠੇਠਰਕੇ ਵਰਿਆਹ ਆਦਿ ਦੇ ਲੋਕਾਂ ਨੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਪਹੁੰਚ ਕੇ ਪੱਕੇ ਘਰਾਂ ਗਰਾਂਟ ਲਈ ਬਿਨੇ ਪੱਤਰ ਦਿੱਤੇ ਹਨ। ਜਾਣਕਾਰੀ ਦਿੰਦਿਆਂ ਡੀਸੀ ਦਫਤਰ ਵਿਖੇ ਵੱਖ-ਵੱਖ ਪਿੰਡਾਂ ਦੇ ਲੋਕਾਂ ਨੇ ਦੱਸਿਆ ਕਿ ਕੱਚੇ ਘਰਾਂ ਕਾਰਨ ਉਹ ਬਰਸਾਤ ਦੇ ਦਿਨਾਂ ਵਿੱਚ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਦੇ ਹਨ ਜਦਕਿ ਇਲਾਕੇ ਦੇ ਸਰਪੰਚ ਵੱਲੋਂ ਪੱਕੇ ਘਰ ਬਣਾਉਣ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਗਰਾਂਟ ਉਹਨਾਂ ਨੂੰ ਦਵਾਉਣ ਲਈ ਉਹਨਾਂ ਨਾਲ ਟਾਲਮਟੋਲ ਕੀਤੀ ਜਾ ਰਹੀ ਹੈ। ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਘਰ ਡਿੱਗਣ ਦੀ ਕਗਾਰ ਤੇ ਆ ਚੁੱਕੇ ਹਨ ਇਸ ਲਈ ਉਹ ਡਿਪਟੀ ਕਮਿਸ਼ਨਰ ਗੁਰਦਾਸਪੁਰ ਕੋਲ ਮਦਦ ਦੀ ਕੋਈ ਹਾਰ ਲੈ ਕੇ ਆਏ ਹਨ।


 

टिप्पणियाँ