ਗਣੇਸ਼ ਚਤੁਰਥੀ ਮਹਾਂ ਉਤਸਵ ਸ੍ਰੀ ਮਹਾਂਕਾਲੀ ਮਾਤਾ ਮੰਦਰ ਦੇ ਵਿੱਚ ਬੜੀ ਹੀ ਧੂਮਧਾਮ ਮਨਾਇਆ ਜਾ ਰਿਹਾ

 15 ਤਰੀਕ ਨੂੰ ਮੂਰਤੀ ਸੀਵਰਜਨ ਕੀਤਾ ਜਾਵੇਗਾ। 


ਪੱਤਰਕਾਰ ਸੋਨੂੰ ਰਾਏ 9814363736You tube link

ਧਰਮਕੋਟ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗਣੇਸ਼ ਚਤੁਰਥੀ ਦਾ ਮਹਾਂਉਤਸਵ ਸ੍ਰੀ ਮਹਾਂਕਾਲੀ ਮੰਦਿਰ ਪ੍ਰਬੰਧਕ ਕਮੇਟੀ ਦੇ ਵਲੋਂ ਸ਼ਹਿਰ ਦੀਆਂ ਸਮੂਹ ਧਾਰਮਿਕ ਸੰਸਥਾ ਦੇ ਸਹਿਯੋਗ ਨਾਲ ਬੜੀ ਹੀ ਧੂਮਧਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਮੰਦਰ ਦੇ ਵਿੱਚ ਹਰ ਰੋਜ਼ ਸਵੇਰੇ 7ਵਜੇ ਤੋਂ ਲੈਕੇ 9ਵਜੇ ਤੱਕ ਪੂਜਾ ਅਰਚਨਾ ਕੀਤੀ ਜਾਂਦੀ ਹੈ ਮੰਦਰ ਦੇ ਪੁਜਾਰੀ ਪੰਡਿਤ ਸੂਰਿਆ ਮੋਹਨ ਸ਼ਾਸਤਰੀ ਨੇ ਪ੍ਰੈਸ ਕਲੱਬ ਧਰਮਕੋਟ ਦੇ ਕੂਝ ਚੋਵਣੇ ਪੱਤਰਕਾਰਾਂ ਦੇ ਨਾਲ ਗਲਬਾਤ ਕਰਦਿਆਂ ਹੋਇਆਂ ਕਿਹਾ ਕਿ ਸ਼ਹਿਰ ਨਿਵਾਸੀਆਂ ਦੇ ਸਹਿਯੋਗ ਨਾਲ ਮੰਦਰ ਦੇ ਵਿੱਚ ਹਰ ਰੋਜ਼ ਸਥਾਨਕ ਸ਼ਹਿਰ ਦੇ ਨਿਵਾਸੀ ਆਪਣੇ ਆਪਣੇ ਪਰਿਵਾਰਾਂ ਦੇ ਨਾਲ ਮੰਦਰ ਵਿੱਚ ਪਹੁੰਚ ਕੇ ਪੂਜਾ ਕਰਵਾ ਰਹੇ ਹਨ ਪੰਡਿਤ ਸੁਰਿਆ ਮੋਹਨ ਸ਼ਾਸ਼ਤਰੀ ਨੇ ਦੱਸਿਆ ਕਿ 15 ਸਤੰਬਰ ਦਿਨ ਐਤਵਾਰ ਨੂੰ ਮੂਰਤੀ ਦੀ ਪੂਜਾ, ਆਰਤੀ ,ਅਰਚਨਾ ਕਰਨ ਉਪਰੰਤ ਭਜਨ ਕੀਰਤਨ ਕਰਦੇ ਹੋਏ ਸਾਰੇ ਹੀ ਸ਼ਹਿਰ ਦੀ ਪਰਿਕਰਮਾ ਕਰਦੇ ਹੋਏ ਮੂਰਤੀ ਦੀ ਸ਼ੋਭਾ ਯਾਤਰਾ ਸਤਿਲੁਜ ਦਰਿਆ ਤੇ ਪਹੁੰਚੇਗੀ ਅਤੇ ਮੂਰਤੀ ਵਿਸਰਜਨ ਕੀਤਾ ਜਾਵੇਗਾ ਉਹਨਾਂ ਕਿਹਾ ਕਿ ਇਸ ਸਬੰਧੀ ਪ੍ਰਬੰਧਕ ਕਮੇਟੀ ਦੇ ਵੱਲੋਂ ਇਸ ਬਾਬਤ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਮੂਰਤੀ ਵਿਸਰਜਨ ਦੌਰਾਨ ਭੰਡਾਰੇ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ ਪੰਡਿਤ ਸੂਰਿਆ ਮੋਹਨ ਸ਼ਾਸਤਰੀ ਨੇ ਸਮੂਹ ਇਲਾਕਾ ਨਿਵਾਸੀਆਂ ਨੂੰ ਪੂਰਜੋਰ ਅਪੀਲ ਕੀਤੀ ਹੈ ਕਿ ਉਹ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸ ਗਣੇਸ਼ ਚਤੁਰਥੀ ਮਹਾਂਉਤਸਵ ਦੇ ਵਿੱਚ ਵਧ ਚੜ੍ਹ ਕੇ ਸ਼ਾਮਲ ਹੋਣ ਅਤੇ ਲਾਲ ਬਾਦਸ਼ਾਹ ਸ੍ਰੀ ਗਣੇਸ਼ ਭਗਵਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ


टिप्पणियाँ