ਸੇਬਾਂ ਦਾ ਭਰਿਆ ਟਰੱਕ ਪਲਟਿਆ ਰੋੜ ਦੇ ਉੱਤੇ ਖਿੱਲਰ ਗਏ ਸਾਰੇ ਸੇਬ


ਸਟੋਰੀ.....ਗੁਰਦਾਸਪੁਰ ਵਿੱਚ ਨੈਸ਼ਨਲ ਹਾਈਵੇ ਤੇ ਪਲਟੀ ਸੇਬਾ ਨਾਲ ਭਰੀ ਟਰੱਕ,,, ਜਾਨੀ ਨੁਕਸਾਨ ਤੋਂ ਬਚਾ,,,ਲੋਕਾਂ ਕੀਤੀ ਮਦਦ ਰਿਪੋਰਟਰ.....ਲਵਪ੍ਰੀਤ ਸਿੰਘ ਖੁਸ਼ੀ ਪੁਰ ਵੱਡੀ ਖਬਰ ਗੁਰਦਾਸਪੁਰ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਗੁਰਦਾਸਪੁਰ ਸ਼ਹਿਰ ਦੇ ਬਾਈਪਾਸ ਤੇ ਸੇਬਾਂ ਦੀ ਭਰੀ ਗੱਡੀ ਨੈਸ਼ਨਲ ਹਾਈਵੇ ਤੇ ਹੀ ਪਲਟ ਗਈ ਜਿਸ ਤੋਂ ਬਾਅਦ ਸਾਰੇ ਸੇਬ ਨੈਸ਼ਨਲ ਹਾਈਵੇ ਤੇ ਹੀ ਖਿਲਰ ਗਏ। ਘਟਨਾ ਸਵੇਰ ਸਮੇ ਦੀ ਹੈ ਡਰਾਈਵਰ ਦਾ ਕਹਿਣਾ ਹੈ ਕਿ ਡਿਵਾਈਡਰ ਦੇ ਵਿੱਚੋਂ ਇਕਦਮ ਗਾਂ ਬਾਹਰ ਨਿਕਲਣ ਕਰਕੇ ਉਹ ਗਾਂ ਨੂੰ ਬਚਾਉਂਦੇ ਬਚਾਉਂਦੇ ਡਿਵਾਈਡਰ ਨਾਲ ਟਕਰਾ ਗਿਆ ਜਿਸ ਤੋਂ ਬਾਅਦ ਇਹ ਸਾਰੀ ਦੁਰਘਟਨਾ ਵਾਪਰੀ ਹੈ। ਸਵੇਰ ਸਾਰ ਨੈਸ਼ਨਲ ਹਾਈਵੇ ਦੇ ਜਾ ਰਹੇ ਲੋਕਾਂ ਨੇ ਡਰਾਈਵਰ ਦੀ ਮਦਦ ਕਰਨੀ ਸ਼ੁਰੂ ਕਰ ਦਿੱਤੀ ਲੋਕਾਂ ਦਾ ਕਹਿਣਾ ਸੀ ਕਿ ਜ਼ਿਆਦਾਤਰ ਲੋਕ ਸੜਕ ਤੇ ਡਰਾਈਵਰ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸਦਾ ਸਮਾਨ ਚੋਰੀ ਕਰ ਲੈਂਦੇ ਹਨ ਜਦਕਿ ਲੋਕਾਂ ਨੂੰ ਇਸ ਮੌਕੇ ਤੇ ਅਜਿਹੇ ਲੋਕਾਂ ਦੀ ਮਦਦ ਕਰਨ ਦੀ ਜਰੂਰਤ ਹੁੰਦੀ ਹੈ ਜਿਸ ਕਰਕੇ ਲੋਕਾਂ ਵੱਲੋਂ ਡਰਾਈਵਰ ਦੀ ਮਦਦ ਕੀਤੀ ਗਈ। ਹਾਲਾਂਕਿ ਇਸ ਦੇ ਕੁਝ ਘੰਟੇ ਬਾਅਦ ਸਬਜੀ ਮੰਡੀ ਦੇ ਵਪਾਰੀ ਵੱਲੋਂ ਇੱਕ ਆਪਣੀ ਗੱਡੀ ਭੇਜ ਕੇ ਮਾਲ ਨੂੰ ਦੁਬਾਰਾ ਤੋਂ ਰੀਲੋਡ ਕਰਕੇ ਵਾਪਸ ਭੇਜਣ ਦੀ ਕੰਮ ਸ਼ੁਰੂ ਕਰ ਦਿੱਤਾ ਗਿਆ

 

टिप्पणियाँ