ਦੇਹ ਸੰਭਾਲ ਕੇਂਦਰ ਧਰਮਕੋਟ ਦੀ ਓਪਿਨਿੰਗ

         ਧਰਮਕੋਟ 31 ਅਗਸਤ (ਪੱਤਰਕਾਰ ਸੋਨੂੰ ਰਾਏ ਭੋਏਂਪੁਰ)

 ਇਲਾਕੇ ਦੀ ਉੱਘੀ ਮੰਨੀ ਪ੍ਰਮੰਨੀ ਸਮਾਜ ਸੈਵੀ ਸੰਸਥਾ ਸਰਬੱਤ ਦਾ ਭਲਾ ਸੇਵਾ ਸੋਸਾਇਟੀ ਦੇਹ ਸੰਭਾਲ ਕੇਂਦਰ ਰਜਿਸਟਰ ਧਰਮਕੋਟ ਵੱਲੋਂ ਸ਼ਹਿਰ ਵਾਸੀਆਂ ਅਤੇ ਐਨਆਰਆਈ ਪਰਿਵਾਰਾਂ ਦੇ ਸਹਿਯੋਗ  ਨਾਲ ਬਣਾਇਆ ਗਿਆ ਮ੍ਰਿਤਕ ਦੇਹ ਸੰਭਾਲ ਕੇਂਦਰ ਦੀ ਪੂਰਨ ਉਸਾਰੀ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਹਜੂਰੀ ਵਿੱਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਗਏ ਉਪਰੰਤ ਰਾਗੀ ਜਥਿਆਂ ਵੱਲੋਂ ਗੁਰੂ ਕੀ ਇਲਾਹੀ ਬਾਣੀ ਦਾ ਕੀਰਤਨ ਕੀਤਾ ਗਿਆ ਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਮੋਗਾ ਦੇ ਸਿੰਘਾਂਵਾਲਾ ਦੀ ਤਰਜ ਤੇ ਬਣੇ ਮ੍ਰਿਤਕ ਦੇਹ ਸੰਭਾਲ ਕੇਂਦਰ ਜਿਸ ਦਾ ਕੰਮ  ਪੂਰਾ ਹੋ ਚੁੱਕਿਆ ਇਹ ਮ੍ਰਿਤਕ ਦੇਹ ਕੇਂਦਰ ਲੋਕ ਅਰਪਣ ਕੀਤਾ ਗਿਆ ਇਸ ਦੌਰਾਨ ਧਰਮਕੋਟ ਹਲਕੇ ਦੇ ਵਿਧਾਇਕ ਦੇ ਦਵਿੰਦਰਜੀਤ ਸਿੰਘ ਲਾਡੀ ਢੋਸ  ਗੁਰਦੇਵ ਸਿੰਘ ਪੁਰੇਵਾਲ ਕਲੱਬ ਬੱਡੂਵਾਲ ਦੇ ਅਹੁਦੇਦਾਰਾਂ ਏਡੀਸੀ ਮੈਡਮ ਚਾਰੂਮਿੱਤਾ ਇਸ ਸਮਾਗਮ ਵਿੱਚ ਵਿਸ਼ੇਸ਼ ਤੌਰ ਤੇ ਸ਼ਾਮਿਲ  ਹੋਏ ਇਸ ਮੌਕੇ ਤੇ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕਿ ਜਿਥੇ ਕਿ ਇਲਾਕਾ ਨਿਵਾਸੀਆਂ ਨੂੰ ਆਪਣੇ ਪਿਆਰਿਆਂ ਦੀ ਮ੍ਰਿਤਕ ਦੇਹ ਨੂੰ ਧਰਮਕੋਟ ਤੋਂ 35 ਕਿਲੋਮੀਟਰ ਦੂਰ ਸਿੰਘਾਂ ਵਾਲਾ ਵਿਖ਼ੇ ਲੈ ਕੇ ਜਾਣਾ ਪੈਂਦਾ ਸੀ ਹੁਣ ਇਲਾਕਾ ਨਿਵਾਸੀਆਂ ਨੂੰ ਸਿੰਘਾਵਾਲਾ ਵਿਖੇ ਜਾਣ ਦੀ ਲੋੜ ਨਹੀਂ ਹੈ ਸਿੰਘਾਵਾਲਾ ਤੋਂ ਬਾਅਦ ਮੋਗਾ ਜ਼ਿਲ੍ਹੇ ਦਾ ਇਹ ਦੁਸਰਾ ਮ੍ਰਿਤਕ ਦੇਹ ਸੰਭਾਲ ਕੇਂਦਰ ਬਣ ਕੇ ਤਿਆਰ ਹੋ ਗਿਆ ਹੈ ਜਿਥੇ ਹਰ ਇੱਕ ਤਰ੍ਹਾਂ ਦੀ ਸਹੁਲਤ ਨਾਲ਼ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਲੈਸ ਹੈ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਪ੍ਰਧਾਨ ਗੁਰਮੀਤ ਮੁਖੀਜ ਤੇ ਨਵਦੀਪ ਅਹੂਜਾ ਤੇ ਸਮੂਹ ਕਮੇਟੀ ਮੈਂਬਰਾਂ ਨੇ ਇਸ ਮ੍ਰਿਤਕ ਦੇਹ ਸੰਭਾਲ ਕੇਂਦਰ ਲਈ ਸਹਿਯੋਗ ਦੇਣ ਵਾਲੀਆਂ ਸਮੂਹ ਸ਼ਖਸ਼ੀਅਤਾਂ ਅਤੇ ਇਲਾਕਾ ਨਿਵਾਸੀਆਂ ਤੇ ਐਨਆਰਆਈ ਪਰਿਵਾਰਾਂ ਦਾ ਤਹਿ ਦਿਲ ਤੋਂ ਧੰਨਵਾਦ ਕੀਤਾ। ਉਹਨਾਂ ਦੱਸਿਆ ਕਿ ਮ੍ਰਿਤਕ ਦੇਹ ਸੰਭਾਲ ਕੇਂਦਰ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ ਤੇ ਮੋਗਾ ਤੇ ਪਿੰਡ ਸਿੰਘਾਵਾਲਾ ਦੀ ਤਰਜ ਤੇ ਬਣਾਏ ਗਏ ਇਸ ਦੇਹ ਸੰਭਾਲ  ਕੇਂਦਰ ਦੀ ਸਥਾਪਨਾ ਦਾ ਨੀਹ ਪੱਥਰ ਹਲਕਾ ਵਿਧਾਇਕ ਦਵਿੰਦਰਜੀਤ ਸਿੰਘ ਲਾਡੀ ਢੋਸ ਨੇ ਰੱਖਿਆ ਸੀ ਅਤੇ ਨੀਹ ਪੱਥਰ ਰੱਖਣ ਤੋਂ ਲੈਕੇ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਛੇ ਮਹੀਨੇ ਦੇ ਵਿੱਚ ਵਿੱਚ ਹੀ ਮੁਕੰਮਲ ਕਰ ਦਿੱਤਾ ਗਿਆ ਹੈ। ਇਸ ਦੇ ਨਿਰਮਾਣ ਵਿੱਚ ਸਮੂਹ ਹਲਕਾ ਨਿਵਾਸੀ ਐਨ ਆਰ ਆਈ ਵੀਰਾਂ ਸਮਾਜ ਸੇਵੀ ਸੰਸਥਾਵਾਂ ਦਾਨੀ ਸੱਜਣਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਵੱਡੇ ਪੱਧਰ ਤੇ ਸਹਿਯੋਗ ਦਿੱਤਾ ਗਿਆ ਜਿਸ ਤੇ ਸਮੂਹ ਕਮੇਟੀ ਇਹਨਾਂ ਸਹਿਯੋਗੀਆਂ ਸੱਜਣਾਂ ਦੀ ਧੰਨਵਾਦੀ ਹੈ ਇਸ ਮੌਕੇ ਰਾਜਾ ਬਤਰਾ ਰਾਜੂ ਸ਼ਰਮਾ , ਦੈਵੀ ਦਿਆਲ ਮਨਚੰਦਾ, ਸੁਰੇਸ਼ ਕੁਮਾਰ,ਰੁਪਿੰਦਰ ਰੱਖੜਾ ਮੰਗਾ ਮੰਤਰੀ ਅਸ਼ੋਕ ਬਜਾਜ ਅਨੀਸ਼ ਬੱਬੀ ਰੂਬਲ ਨੋਹਰੀਆ ਦਲਜੀਤ ਸਿੰਘ ਬਡੂਵਾਲ ਕੈਪਟਨ ਗੁਰਮੇਲ ਸਿੰਘ ਸਿੱਧੂ ਭੁਪਿੰਦਰ ਸਮਰਾ ਪਵਨ ਰੇਲੀਆ ਟਰੱਕ ਯੂਨੀਅਨ ਦੇ ਪ੍ਰਧਾਨ ਸਤਬੀਰ ਸਿੰਘ ਸੱਤੀ ਦਲਜੀਤ ਸੈਕਟਰੀ ਨਿਸ਼ਾਨ ਸਿੰਘ ਮੂਸੇਵਾਲਾ ਡਾਕਟਰ ਹਰਮੀਤ ਸਿੰਘ ਲਾਡੀ  ਗੁਰਮੀਤ ਸਿੰਘ ਸਿੱਧੂ ਮੰਗਤ ਰਾਮ ਗੋਇਲ ਗੁੱਡੀ ਮਹੰਤ ਰਾਜੂ ਮੁਖੀਜਾ ਸੁਰਜੀਤ ਕੌੜਾ ,ਰਾਜਨ, ਤੇਜਿੰਦਰ ਸਿੰਘ ਛਾਬੜਾ,ਸਮੇਤ ਭਾਰੀ ਗਿਣਤੀ ਵਿੱਚ ਸ਼ਹਿਰ ਨਿਵਾਸੀ ਦੇ ਹਲਕਾ ਨਿਵਾਸੀ ਹਾਜ਼ਰ ਸਨ।

टिप्पणियाँ