ਧਰਮਕੋਟ ਖੁੱਲ ਗਿਆ ਮਿਰਤਕ ਦੇਹ ਸੰਭਾਲ ਕੇਂਦਰ


 https://myshopprime.com/Qwick..sale./gydfnws

ਸਰਬੱਤ ਦਾ ਭਲਾ ਸੇਵਾ ਸੁਸਾਇਟੀ ਰਜਿ ਦੇ ਵੱਲੋਂ ਮ੍ਰਿਤਕ ਦੇਹ ਸੰਭਾਲ ਕੇਂਦਰ ਬਣ ਕੇ ਤਿਆਰ 31 ਅਗਸਤ ਨੂੰ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਲੋਕ ਭਲਾਈ ਲਈ ਸ਼ੂਰੁ (ਮੁਖੀਜਾ)_( ਸੋਨੂੰ ਰਾਏ ਭੋਏਂਪੁਰ) ਧਰਮਕੋਟ ਦੀ ਨਾਮਵਰ ਸਮਾਜ ਸੇਵੀ ਸੰਸਥਾ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਰਜਿ ਦੇ ਵੱਲੋਂ ਸਮਾਜ ਭਲਾਈ ਦੇ ਕੰਮਾਂ ਦੀ ਲੜੀ ਨੂੰ ਅੱਗੇ ਤੋਰਦਿਆਂ ਹੋਇਆਂ ਸਥਾਨਕ ਸ਼ਹਿਰ ਅਤੇ ਇਲਾਕੇ ਦੇ ਲੋਕਾਂ ਦੀਆਂ ਮੁਸਕਲਾਂ ਨੂੰ ਦੇਖਦਿਆਂ ਹੋਇਆਂ ਧਰਮਕੋਟ ਸ਼ਹਿਰ ਦੇ ਅੰਦਰ ਮ੍ਰਿਤਕ ਦੇਹ ਸੰਭਾਲ ਕੇਂਦਰ ਖੋਲਿਆ ਗਿਆ ਹੈ ਪ੍ਰੈਸ ਦੇ ਕੁਝ ਚੋਣਵੇਂ ਪੱਤਰਕਾਰਾਂ ਦੇ ਨਾਲ ਨਗਰ ਕੌਂਸਲ ਦੇ ਸਾਬਕਾ ਵਾਈਸ ਪ੍ਰਧਾਨ ਆਮ ਆਦਮੀ ਪਾਰਟੀ ਦੇ ਮੁਹਰਲੀ ਕਤਾਰ ਦੇ ਆਗੂ ਗੁਰਮੀਤ ਮੁਖੀਜਾ ਨੇ ਗਲਬਾਤ ਕਰਦਿਆਂ ਹੋਇਆਂ ਕਿਹਾ ਕਿ ਧਰਮਕੋਟ ਹਲਕੇ ਦੇ ਲੋਕਾਂ ਦੀ ਤਕਲੀਫ ਨੂੰ ਦੇਖਦਿਆਂ ਹੋਇਆਂ ਇਹ ਉਪਰਾਲਾ ਕੀਤਾ ਗਿਆ ਹੈ ਇਸ ਮ੍ਰਿਤਕ ਦੇਹ ਸੰਭਾਲ ਕੇਂਦਰ ਨੂੰ ਤਿਆਰ ਕਰਨ ਵਿਚ ਦਾਨੀ ਸੱਜਣਾਂ ਐਨ ਆਰ ਆਈ ਵੀਰਾਂ ਅਤੇ ਗੁਰਦੇਵ ਸਿੰਘ ਪੂਰੇਵਾਲ ਟਰੱਸਟ ਐਮਐਲਏ ਦਵਿੰਦਰਜੀਤ ਸਿੰਘ ਲਾਡੀ ਢੋਸ ਏਡੀਸੀ ਮੈਡਮ ਚਾਰੂਮਿੱਤਾ ਦੇ ਸਹਿਯੋਗ ਨਾਲ ਸਰਬੱਤ ਦਾ ਭਲਾ ਟਰੱਸਟ ਦੇ ਵੱਲੋਂ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਬਣਾਇਆ ਗਿਆ ਹੈ ਜਿਥੇ ਪਹਿਲਾਂ ਧਰਮਕੋਟ ਹਲਕੇ ਦੇ ਵਸਨੀਕਾਂ ਨੂੰ ਇਸ ਬਾਬਤ ਸਿੰਘਾਂ ਵਾਲੇ ਵਿਖੇ ਜਾਣਾ ਪੈਂਦਾ ਸੀ ਜੋ ਕੇ ਹੁਣ ਆਪਣੇ ਸ਼ਹਿਰ ਧਰਮਕੋਟ ਦੇ ਵਿੱਚ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਬਣ ਕੇ ਤਿਆਰ ਹੋ ਗਿਆ ਹੈ ਇਸ ਵਿੱਚ ਇਕੱਠੀਆਂ 8 ਮ੍ਰਿਤਕ ਦੇਹਾ ਨੂੰ ਰੱਖਣ ਦਾ ਪ੍ਰਬੰਧ ਕੀਤਾ ਗਿਆ ਹੈ ਗੁਰਮੀਤ ਮੁਖੀਜਾ ਨੇ ਕਿਹਾ ਕਿ ਇਹ ਮ੍ਰਿਤਕ ਦੇਹ ਸੰਭਾਲ ਕੇਂਦਰ ਦੇ ਵਿੱਚ ਹਰ ਇੱਕ ਤਰ੍ਹਾਂ ਦੀ ਸਹੁਲਤ ਦਾ ਪ੍ਰਬੰਧ ਕੀਤਾ ਗਿਆ ਹੈ ਨਵਦੀਪ ਆਹੂਜਾ (ਬਬਲੂ)ਨੇ ਪ੍ਰੈਸ ਦੇ ਮਾਧਿਅਮ ਰਾਹੀਂ ਹਰ ਇੱਕ ਆਮ ਅਤੇ ਖਾਸ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ 31 ਅਗਸਤ ਨੂੰ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਜਰੂਰ ਪਹੁੰਚਣ ਅਤੇ ਜੇਕਰ ਕਿਸੇ ਵੀ ਦਾਨੀ ਸੱਜਣ ਨੇ ਦਾਨ ਕਰਨਾ ਹੋਵੇ ਤਾਂ 81465 20769 ਨੰਬਰ ਤੇ ਗੁਗਲ ਪੈਅ ਕਰ ਸਕਦਾ ਹੈ ਜਾਂ 98884 20505 ਤੇ ਸੰਪਰਕ ਕਰ ਸਕਦਾ ਹੈ ਇਸ ਮੌਕੇ ਤੇ ਨਵਦੀਪ ਕੁਮਾਰ ਬਬਲੂ ਆਹੂਜਾ, ਸੁਰੇਸ਼ ਕੁਮਾਰ,ਰਾਜਾ ਬਤਰਾ, ਜਗਜੀਤ ਸਿੰਘ ਸਿੱਧੂ,ਰਾਜ ਕੁਮਾਰ, ਰਾਜੂ ਸ਼ਰਮਾ, ਦੇਵੀ ਦਿਆਲ ਮਨਚੰਦਾ, ਰੁਪਿੰਦਰ ਸਿੰਘ ਰੱਖੜਾ ਮੰਗਤ ਸਿੰਘ ਮੰਗਾ ਮੰਤਰੀ ਅਸ਼ੋਕ ਕੁਮਾਰ ਬਜਾਜ ਅਨੀਸ਼ ਪੱਬੀ ਰੂਬਲ ਨੌਰੀਆ ਦਲਜੀਤ ਸਿੰਘ ਬਡੂਵਾਲ ਆਦਿ ਹਾਜ਼ਰ ਸਨ

टिप्पणियाँ