ਕੇਂਦਰ ਖੇਤੀਬਾੜੀ ਸੰਦਾਂ ਤੇ ਟੇਕਸ ਲਾਉਣੇ ਬੰਦ ਕਰੇ-- ਬਹਿਰਾਮਕੇ


 

ਫਾਈਨਾਂਸ ਬਿੱਲ 2024 ਟੇਕਸ ਟ੍ਰੈਪ ਬਿੱਲ ਕਰਾਰ ਦੇਣਾ ਕਾਰਪੋਰੇਟਾਂ ਦੇ ਹੱਕ ਚ -ਆਗੂ

ਧਰਮਕੋਟ 27 ਅਗਸਤ ( ਸੋਨੂੰ ਰਾਏ ਭੋੋਏਪੁਰ੍)  ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਬਲਵੰਤ ਸਿੰਘ ਬਹਿਰਾਮਕੇ ਸੂਬਾ ਪ੍ਰਧਾਨ ਬੀਕੇਯੂ ਬਹਿਰਾਮਕੇ ਨੇ ਪ੍ਰੇਸ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਪਿਛਲੇ ਲੋਕ ਸਭਾ ਸੇਸਨ ਦੋਰਾਨ ਫਾਈਨਾਂਸ ਬਿੱਲ 2024 ਨੂੰ ਟੇਕਸ ਟ੍ਰੇਪ ਬਿੱਲ ਕਰਾਰ ਦੇਣਾ ਸਿੱਧਾ ਸਿੱਧਾ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਬਿੱਲ ਪਾਸ ਕਰਨਾ ਹੇ। ਦੇਸ਼ ਦੀ ਬਣਤਰ ਤੋ ਲੇਕੇ ਹੁਣ ਤੱਕ ਲੋਕ ਸਭਾ ਵਿੱਚ ਜਿੰਨੇ ਵੀ ਸੇਸਨ ਚੱਲੇ ਹਨ ਉਹਨਾਂ ਵਿੱਚ ਕਦੇ ਵੀ ਕਿਸਾਨਾਂ, ਮਜ਼ਦੂਰਾਂ ਨੂੰ ਹਿੱਤ ਵਿੱਚ ਨਾ ਰਖਦਿਆ ਕੇਵਲ ਕਾਰਪੋਰੇਟ ਘਰਾਣਿਆਂ ਦੇ ਹੱਕ ਚ ਬਿੱਲ ਪਾਸ ਹੁੰਦੇ ਆ ਰਹੇ ਹਨ। ਇਹ ਹਰੇਕ ਵਰਗ ਦੇ ਸੰਵਿਧਾਨਕ ਅਧਿਕਾਰਾਂ ਦੀ ਉਲੰਘਣਾ ਹੋ ਰਹੀ ਹੈ। 
ਬਹਿਰਾਮਕੇ ਨੇ ਕਿਹਾ ਕਿ ਖੇਤੀਬਾੜੀ ਸੰਦਾਂ ਤੇ ਟੇਕਸਾਂ ਨੂੰ ਹਟਾਉਣ ਦੀ ਮੰਗ ਕਰਦਿਆ ਕਿਹਾ ਕੇਂਦਰ ਸਰਕਾਰ ਕਿਸਾਨਾਂ ਦੀ ਅਮਦਨ ਦੁੱਗਣੀ ਕਰਨ ਤੇ ਉਹਨਾਂ ਨੂੰ ਐਮ ਐਸ ਪੀ ਲੀਗਲ ਗਾਰੰਟੀ ਕਾਨੂੰਨ ਬਣਾ ਕਿ ਦੇਣ ਦੀ ਬਜਾਏ ਖੇਤੀਬਾੜੀ ਸੰਦਾਂ ਤੇ ਟੇਕਸ ਲਾ ਕੇ ਕਿਸਾਨਾਂ ਤੇ ਹੋਰ ਮਾਰ ਪਾਈ ਜਾ ਰਹੀ ਹੈ। ਪਤਾ ਲੱਗਿਆ ਕਿ ਲੋਕ ਸਭਾ ਵਿੱਚ ਫਾਈਨਾਂਸ ਬਿੱਲ ਤੇ ਚਰਚਾ ਦੋਰਾਨ ਇਸ ਬਿੱਲ ਬਾਰੇ ਕਿਸੇ ਦੀ ਸਹਿਮਤੀ ਜਾ ਰੇਅ ਮਸਵਰਾ ਲੇਣਾ ਠੀਕ ਨਾ ਸਮਝਦਿਆਂ ਇਹ ਬਿਲ ਪਾਸ ਹੋਇਆ ਇਹ ਬਿੱਲ ਕੇਵਲ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਪਾਸ ਕੀਤਾ ਗਿਆ ਹੈ। ਜਿਸ ਲਈ ਟੇਕਸ 45 ਫੀਸਦੀ ਤੋਂ ਘਟਾ ਕੇ 35 ਫੀਸਦੀ ਕੀਤਾ ਗਿਆ ਹੈ ਤੇ ਸਟਾਰਟਅੱਪਸ ਲਈ ਐਂਗਲ ਟੇਕਸ ਵਾਪਿਸ ਲੇ ਲਿਆ ਗਿਆ ਹੈ। ਇਸੇ ਤਾਰੀਕੇ ਕਾਰਪੋਰੇਟ ਟੇਕਸ 25 ਫੀਸਦੀ ਤੈਅ ਕੀਤਾ ਗਿਆ ਤੇ ਛੋਟੇ ਨਿਵੇਸ਼ਕਾਂ ਲਈ ਟੈਕਸ 30 ਫੀਸਦੀ ਤੈਅ ਕੀਤਾ ਗਿਆ ਹੈ । 
ਉਹਨਾਂ ਕਿਹਾ ਕਿ ਜਿਹਨਾਂ ਕੋਲ ਹਰੇਕ ਤਰਾਂ ਦੇ ਸਾਧਨ ਤੇ ਪੂੰਜੀਪਤੀਆਂ ਕੋਲ ਸਰੋਤ ਹਨ ਤੇ ਜਿਹਨਾਂ ਕੋਲ ਨਹੀ ਹਨ ਉਹਨਾਂ ਵਿਚਾਲੇ ਪਾੜਾ ਨਾ ਵਧਾਇਆ ਜਾਵੇ।
ਦੂਜੇ ਪਾਸੇ ਕਿਸਾਨਾਂ ਮਜ਼ਦੂਰਾਂ ਦੀ ਹੋਂਦ ਨੂੰ ਅੱਖੋ ਪਰੋਖੇ ਕੀਤਾ ਜਾ ਰਿਹਾ ਹੈ ਕਿ ਜਿਵੇ ਦੇਸ ਦੇ ਨਾਗਰਿਕ ਹੀ ਨਾ ਹੋਣ 
ਅਸੀ ਕੇਂਦਰ ਸਰਕਾਰ ਨੂੰ ਪੁਰਜ਼ੋਰ ਅਪੀਲ ਕਰਦੇ ਹਾਂ ਕਿ ਖੇਤੀਬਾੜੀ ਸੰਦਾਂ ਤੇ ਲਾਏ ਟੈਕਸਾ ਨੂੰ ਵਾਪਿਸ ਲਿਆ ਜਾਵੇ।

टिप्पणियाँ