ਅੱਕ ਦਾ ਬੂਟਾ

BY.SONU RAI

ਮੇਰੇ ਬਚਪਨ ਦੀ 1982 ਦੀ ਸੱਚੀ ਘਟਨਾਂ ਹੈ ਜਦ ਅਸੀਂ ਪਿੰਡ ਰਹਿੰਦੇ 
ਹੁੰਦੇ ਸੀ, ਸਾਡੇ ਘਰ ਦੇ ਕੋਲ ਅੱਕ ਦੇ ਕੁੱਝ ਬੂਟੇ ਉੱਗੇ ਹੋਏ ਸਨ, ਸਾਨੂੰ ਬਚਿਆਂ ਨੂੰ ਇਸ ਨੇੜੇ ਜਾਣ ਤੋਂ ਰੋਕਦੇ ਹੁੰਦੇ ਸਨ ਕਿ ਇਹ ਜ਼ਹਿਰੀਲਾ ਹੁੰਦਾ ਇਹ ਸਿਰਫ ਜਖ਼ਮ ਉੱਤੇ ਲਗਾਉਣ ਵਾਲੀ ਦਵਾਈ ਹੁੰਦੀ ਹੈ। ਮੇਰੇ ਮੰਮੀ ਜੀ ਇਸ ਵਿੱਚੋ ਨਿਕਲੇ ਦੁੱਧ ਨੂੰ ਜਖ਼ਮ ਉੱਤੇ ਜਿਵੇਂ ਕਿ ਬੱਚਿਆਂ ਦੇ ਛੋਟੇ ਹੁੰਦੇ ਨਿਕਲਣ ਵਾਲੇ ਫੋੜੇ ਫਿੰਨਸੀਆਂ ਉੱਤੇ ਲਗਾਉਂਦੇ ਹੁੰਦੇ ਸੀ ਤਾਂ ਜੌ ਜਲਦ ਆਰਾਮ ਆ ਜਾਵੇ। ਮੰਮੀ ਜੀ ਆਖ਼ਰੀ ਸਮੇਂ ਤੱਕ ਇਸਨੂੰ ਕੁਦਰਤੀ ਅਤੇ ਸ਼ਕਤੀਸ਼ਾਲੀ ਐਂਟੀਬਾਈਟਕ ਦਵਾਈ ਸਮਝਦੇ ਰਹੇ। ਇੱਕ ਵਾਰ ਮੇਰੀ ਨਿੱਕੀ ਭੈਣ (2-3 ਸਾਲ ਸੀ) ਨੇ ਬੂਟਾ ਦੇਖਕੇ ਉਸ ਉੱਤੇ ਉੱਗੀਆ 4-5 ਡੋਡੀਆਂ ਨੂੰ ਸਵਾਦ ਸਵਾਦ ਖਾ ਗਈ, ਮੈਂ ਦੇਖ ਲਿਆ ਅਤੇ ਘਰ ਆਕੇ ਮੰਮੀ ਜੀ ਨੂੰ ਸਾਰਾ ਕੁੱਝ ਦੱਸਿਆਂ, ਪਹਿਲਾਂ ਤੇ ਮੰਮੀ ਰੋਣ ਲੱਗ ਗਏ ਫ਼ੇਰ ਭੈਣ ਦੀ ਗੁੱਤ ਪੁੱਟੀ ਤੇ ਪੋਲੀ ਜਿਹੀ ਚਪੇੜ ਛੱਡੀ। ਮੰਮੀ ਜੀ ਨੂੰ ਡਰ ਸੀ ਕਿ ਇਸਨੂੰ ਖਾਣ ਨਾਲ ਮੇਰੀ ਭੈਣ ਨੂੰ ਕੁੱਝ ਹੋ ਜਾਵੇਗਾ। ਮੰਮੀ ਰੋਣ ਲੱਗ ਪਏ, ਥੋੜੀ ਦੇਰ ਬਾਅਦ ਮੇਰੀ ਦਾਦੀ ਨੇ ਮੰਮੀ ਦਾ ਰੋਣ ਵਾਲਾ ਮੂੰਹ ਦੇਖਕੇ ਪੁੱਛਿਆ ਕਿ ਕੁਲਦੀਪ ਹੋਇਆ ਕਿ, ਰੋ ਕਿਉ ਰਹੀ। ਮੰਮੀ ਜੀ ਨੇ ਦਾਦੀ ਨੂੰ ਸਾਰੀ ਗੱਲ ਦੱਸੀ। ਫੇਰ ਦਾਦੀ ਨੇ ਸਮਝਾਇਆ ਕਿ ਇਸਦੇ ਖਾਣ ਨਾਲ ਕੋਈ ਨੁਕਸਾਨ ਨਹੀਂ ਹੁੰਦਾ। ਮੰਮੀ ਦੇ ਮਸਾ ਜਾਨ ਚ ਜਾਨ ਆਈ। ਕੁੱਝ ਮਹੀਨੇ ਪਹਿਲਾਂ ਜਦ ਭੈਣ ਮੇਰੇ ਕੋਲ ਆਈ ਹੋਈ ਸੀ ਤਾਂ ਮੈਂ ਚੰਡੀਗੜ ਦੇ ਸੈਕਟਰ 34 ਚ ਲੱਗੇ ਇਸ ਬੂਟੇ ਦੀਆਂ ਡੋਡੀਆਂ ਤੋੜ ਕੇ ਘਰ ਲੈਕੇ ਆਇਆ ਤੇ ਅਪਣੀ ਭੈਣ ਦੇ ਹੱਥ ਉੱਤੇ ਰੱਖ ਕਿਹਾ ਲੈ ਖ਼ਾ ਭੈਣ, ਉਹ ਅਚਾਨਕ ਇਸਨੂੰ ਦੇਖ ਅਤੇ ਬਚਪਨ ਯਾਦ ਕਰ ਬਹੁਤ ਹੱਸੀ, ਪਰ ਮਾਂ ਨੂੰ ਯਾਦ ਕਰ ਸਾਡਾ ਭੈਣ ਅਤੇ ਭਰਾ ਦਾ ਗੱਚ ਭਰ ਆਇਆ ਕਿਉ ਕਿ ਅੱਜ ਮਾਂ ਸਾਡੇ ਵਿੱਚ ਨਹੀਂ ਹੈ, ਦੋਸਤੋ ਫ਼ੇਰ 1984 ਚ ਸਾਡਾ ਪੂਰਾ ਪਰਿਵਾਰ ਹੀ (ਚਾਚੇ- ਤਾਏ) ਗੁਰਦਾਸਪੁਰ ਤੋਂ ਮੋਹਾਲੀ ਆ ਵੱਸਿਆ, ਅੱਜ ਤੁਹਾਡੀ ਵੀਡਿਓ ਦੇਖ 40 ਸਾਲ ਪੁਰਾਣਾ ਬਚਪਨ ਯਾਦ ਆ ਗਿਆ 🥺

टिप्पणियाँ